ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਗੈਰ-ਮਿਆਰੀ ਦਵਾਈਆਂ ਦੀ ਵਿੱਕਰੀ ਰੋਕਣ, ਸ਼ਡਿਊਲ ਐਚ-1 ਦਵਾਈਆਂ ਕੇਵਲ ਡਾਕਟਰ ਦੀ ਪਰਚੀ ’ਤੇ ਹੀ ਦੇਣ, ਰਿਕਾਰਡ ਰੱਖਣ ਤੇ ਮੈਡੀਕਲ ਸਟੋਰ ’ਤੇ ਫ਼ਾਰਮਾਸਿਸਟ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਡਰੱਗ ਕੰਟਰੋਲ ਅਫ਼ਸਰ ਵੱਲੋਂ ਜ਼ਿਲੇ ’ਚ ਵੱਖ-ਵੱਖ ਥਾਵਾਂ ’ਤੇ ਤਿੰਨ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੁਰੇਸ਼ ਮੈਡੀਕਲ ਸਟੋਰ ਲੰਗਡ਼ੋਆ, ਭੁਪਿੰਦਰਾ ਮੈਡੀਕਲ ਸਟੋਰ ਲੰਗਡ਼ੋਆ ਅਤੇ ਪੁਸ਼ਪ ਮੈਡੀਕੋਜ਼ ਲੰਗਡ਼ੋਆ ਦੀ ਚੈਕਿੰਗ ਦੌਰਾਨ ਪੁਸ਼ਪ ਮੈਡੀਕੋਜ਼ ’ਤੇ ਫ਼ਾਰਮਾਸਿਸਟ ਗੈਰ-ਹਾਜ਼ਰ ਪਾਇਆ ਗਿਆ। ਡਰੱਗ ਕੰਟਰੋਲ ਅਫ਼ਸਰ ਅਨੁਸਾਰ ਜ਼ਿਲੇ ’ਚ ਮੈਡੀਕਲ ਸਟੋਰਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਡਰੱਗ ਤੇ ਕਾਸਮੈਟਿਕਸ ਐਕਟ ਦੇ ਸੈਕਸ਼ਨ 65 ਦੀ ਸਖਤੀ ਨਾਲ ਪਾਲਣਾ ਕਰਨ, ਫ਼ਾਰਮਾਸਿਸਟ ਦੀ ਹਾਜ਼ਰੀ ਜ਼ਰੂਰੀ, ਐਂਟੀ ਟੀ. ਬੀ. ਡਰੱਗ ਦੀ ਵਿੱਕਰੀ ਕੇਵਲ ਡਾਕਟਰ ਦੀ ਸਿਫ਼ਾਰਸ਼ ’ਤੇ ਹੀ ਕਰਨ ਤੇ ਇਸ ਦਾ ਇੰਦਰਾਜ਼ ਸ਼ਡਿਊਲ ਐੱਚ-1 ਰਜਿਸਟਰ ’ਚ ਕਰਨ ਆਦਿ ਲਈ ਪਹਿਲਾਂ ਹੀ ਜਾਗਰੂਕ ਕੀਤਾ ਜਾ ਚੁੱਕਾ ਹੈ।

ਰੂਪਨਗਰ, (ਕੈਲਾਸ਼)- ਜ਼ਿਲਾ ਡਰੱਗ ਕੰਟਰੋਲ ਅਧਿਕਾਰੀ ਬਲਰਾਮ ਲੂਥਰਾ ਵੱਲੋਂ ਅੱਜ ਸ਼ਹਿਰ ਦੇ ਤਿੰਨ ਮੈਡੀਕਲ ਸਟੋਰਾਂ ਦੀ ਅਚਾਨਕ ਚੈਕਿੰਗ ਕੀਤੀ ਗਈ। ਜਿਸ ਦੌਰਾਨ 2 ਮੈਡੀਕਲ ਸਟੋਰਾਂ ’ਤੇ ਫਾਰਮਾਸਿਸਟ ਗੈਰ-ਹਾਜ਼ਰ ਮਿਲਣ ’ਤੇ ਉਨ੍ਹਾਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਡੀ. ਸੀ. ਓ. ਬਲਰਾਮ ਲੂਥਰਾ ਨੇ ਦੱਸਿਆ ਕਿ ਅੱਜ ਸਥਾਨਕ ਗੋਇਲ ਮੈਡੀਕਲ ਸਟੋਰ, ਚੰਡੀਗਡ਼੍ਹ ਮੈਡੀਕਲ ਸਟੋਰ ਅਤੇ ਐੱਮ. ਜੇ. ਮੈਡੀਕਲ ਸਟੋਰ ’ਤੇ ਚੈਕਿੰਗ ਕੀਤੀ ਗਈ। ਗੋਇਲ ਮੈਡੀਕਲ ਸਟੋਰ ਅਤੇ ਐੱਮ. ਜੇ. ਮੈਡੀਕਲ ਸਟੋਰ ’ਤੇ ਫਾਰਮਾਸਿਸਟ ਗੈਰ-ਹਾਜ਼ਰ ਪਾਏ ਗਏ। ਉਨ੍ਹਾਂ ਦੱਸਿਆ ਕਿ ਬਿਨਾਂ ਫਾਰਮਾਸਿਸਟ ਦੀ ਮੌਜੂਦਗੀ ਤੋਂ ਦਵਾਈਆਂ ਦੀ ਸੇਲ ਕਰਨੀ ਡਰੱਗ ਐਕਟ ਦਾ ਉਲੰਘਣਾ ਹੈ। ਇਸ ਤੋਂ ਇਲਾਵਾ ਮੈਡੀਕਲ ਸਟੋਰਾਂ ਦੀ ਖ੍ਰੀਦ ਅਤੇ ਵਿਕਰੀ ਦਾ ਰਿਕਾਰਡ ਵੀ ਚੈੱਕ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਬਿਨਾਂ ਡਾਕਟਰ ਦੀ ਪਰਚੀ ਤੋਂ ਅਤੇ ਬਿਨਾਂ ਫਾਰਮਾਸਿਸਟ ਦੀ ਮੌਜੂਦਗੀ ਤੋਂ ਕੋਈ ਵੀ ਸ਼ਡਿਊਲਡ ਦਵਾਈ ਦੀ ਵਿਕਰੀ ਨਾ ਕੀਤੀ ਜਾਵੇ।
ਅਾਜ਼ਾਦੀ ਦਿਹਾੜੇ ਮੌਕੇ ਕਾਲੀਆਂ ਝੰਡੀਆਂ ਲੈ ਕੇ ਕੀਤਾ ਪ੍ਰਦਰਸ਼ਨ
NEXT STORY