ਅੰਮ੍ਰਿਤਸਰ, (ਅਰੁਣ)- ਵੱਖ-ਵੱਖ ਛਾਪੇਮਾਰੀਆਂ ਦੌਰਾਨ ਜ਼ਿਲਾ ਪੁਲਸ ਨੇ ਨਸ਼ੀਲੇ ਪਦਾਰਥਾਂ ਦੇ 4 ਧੰਦੇਬਾਜ਼ਾਂ ਨੂੰ ਕਾਬੂ ਕੀਤਾ। ਐਂਟੀ-ਨਾਰਕੋਟਿਕ ਸੈੱਲ ਦੀ ਪੁਲਸ ਨੇ 3 ਗ੍ਰਾਮ ਹੈਰੋਇਨ ਸਮੇਤ ਸਿਕੰਦਰ ਸਿੰਘ ਪੁੱਤਰ ਮੰਗਤ ਰਾਮ ਵਾਸੀ ਸੰਜੇ ਗਾਂਧੀ ਕਾਲੋਨੀ ਨੂੰ ਕਾਬੂ ਕਰ ਕੇ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰ ਲਿਆ। ਥਾਣਾ ਸਦਰ ਦੀ ਪੁਲਸ ਨੇ 10 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਰਣਜੀਤ ਸਿੰਘ ਵਾਸੀ ਬਾਬਾ ਦੀਪ ਸਿੰਘ ਕਾਲੋਨੀ, ਥਾਣਾ ਤਰਸਿੱਕਾ ਦੀ ਪੁਲਸ ਨੇ 15000 ਮਿ. ਲੀ. ਸ਼ਰਾਬ ਸਮੇਤ ਜਰਮਨਜੀਤ ਸਿੰਘ ਵਾਸੀ ਡੇਹਰੀਵਾਲ ਤੇ 15000 ਮਿ. ਲੀ. ਨਾਜਾਇਜ਼ ਸ਼ਰਾਬ ਸਮੇਤ ਬਿਕਰਮਜੀਤ ਸਿੰਘ ਵਾਸੀ ਡੇਹਰੀਵਾਲ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਰਿਕਸ਼ਾ ਸਵਾਰ ਔਰਤ ਦਾ ਪਰਸ ਖੋਹਿਆ
- ਰਿਕਸ਼ੇ 'ਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੀ ਇਕ ਔਰਤ ਹੱਥੋਂ 2 ਅਣਪਛਾਤੇ ਬਾਈਕ ਸਵਾਰਾਂ ਨੇ ਪਰਸ ਖੋਹ ਲਿਆ। ਮਹਾ ਸਿੰਘ ਗੇਟ ਨੇੜੇ ਵਾਪਰੀ ਇਸ ਘਟਨਾ ਸਬੰਧੀ ਰਾਜਵਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਰਸ ਵਿਚ 4 ਏ. ਟੀ. ਐੱਮ. ਕਾਰਡ, ਬੈਂਕ ਪਾਸ ਬੁੱਕ, ਪਾਸਪੋਰਟ, 800 ਰੁਪਏ ਨਕਦ, ਆਧਾਰ ਕਾਰਡ ਤੇ ਉਸ ਦਾ ਮੋਬਾਇਲ ਸੀ। ਰਾਮਬਾਗ ਥਾਣੇ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੀਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਖੁਦ ਨੂੰ ਲਾਈ ਅੱਗ, ਮੌਤ
NEXT STORY