ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) - ਜ਼ਿਲਾ ਡਰੱਗਜ਼ ਇੰਸਪੈਕਟਰ ਰਮਨਦੀਪ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲੇ ਦੇ ਸਾਰੇ ਮੈਡੀਕਲਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ, ਜੋ ਕਿ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਸਹੀ ਅਤੇ ਮਿਆਰੀ ਦਵਾਈਆਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ। ਕਈ ਹਸਪਤਾਲਾਂ ਵਾਲੇ ਗੈਰ-ਮਿਆਰੀ ਦਵਾਈਆਂ ਵੇਚ ਰਹੇ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਕਮਿਸ਼ਨਰ ਫੂਡ ਅਤੇ ਡਰੱਗਜ਼ ਸਪਲਾਈ ਵਿਭਾਗ ਤੇ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਕਲੀ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਬੀਤੇ ਸਮੇਂ 'ਚ ਵੀ ਕਾਫ਼ੀ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਨਵੰਬਰ 'ਚ ਗਿੱਦੜਬਾਹਾ ਦੇ ਕੰਬੋਜ ਹਸਪਤਾਲ ਵਿਚ ਬਣੀ ਮੈਡੀਕਲ ਦੁਕਾਨ ਤੋਂ ਲਏ ਗਏ ਤਿੰਨ ਸੈਂਪਲਾਂ 'ਚੋਂ ਦੋ ਫੇਲ ਪਾਏ ਗਏ ਹਨ, ਜਿਸ ਖਿਲਾਫ਼ ਕਾਰਵਾਈ ਕਰਨ ਲਈ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜੋ ਰਿਟੇਲ, ਹੋਲਸੇਲ ਅਤੇ ਕੰਪਨੀ ਸ਼ਾਮਲ ਹੋਵੇਗੀ, ਉਸ ਵਿਰੁੱਧ ਵੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਮੈਡੀਕਲ ਦੀ ਦੁਕਾਨ ਵਾਲਾ ਅਜਿਹੀ ਗਲਤ ਦਵਾਈ ਵੇਚਦਾ ਪਾਇਆ ਗਿਆ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਮੈਡੀਕਲ ਵਾਲਿਆਂ ਨੂੰ ਸੂਚਿਤ ਕੀਤਾ ਕਿ ਉਹ ਸਹੀ ਤੇ ਮਿਆਰੀ ਦਵਾਈਆਂ ਦੀ ਹੀ ਵਿਕਰੀ ਕਰਨ।
'ਚਾਕਲੇਟ ਡੇ' : ਗੁੜ ਨਾਲੋਂ 'ਇਸ਼ਕ' ਮਿੱਠਾ
NEXT STORY