ਬਟਾਲਾ(ਸੈਂਡੀ) - ਬੀਤੀ ਰਾਤ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਦੁੱਧ ਵੇਚਣ ਦੇ ਬਹਾਨੇ ਸ਼ਰਾਬ ਵੇਚਣ ਵਾਲੇ ਇਕ ਦੁੱਧ ਵਾਲਾ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਦਿੰਦਿਆਂ ਏ. ਐਸ. ਆਈ ਸੁਖਜਿੰਦਰ ਸਿੰਘ, ਏ. ਐਸ. ਆਈ ਸੁਖਦੇਵ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਜਲੰਧਰ ਬਾਈਪਾਸ ਦੇ ਬਾਬਾ ਮੋਟਰਜ਼ ਦੇ ਕੋਲ ਨਾਕਾਬੰਦੀ ਦੌਰਾਨ ਇਕ ਦੁੱਧ ਵਾਲਾ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕਿ ਆ ਰਿਹਾ ਸੀ। ਜਿਸ ਨੇ ਮੋਟਰਸਾਈਕਲ ਦੇ ਪਿੱਛੇ ਦੁੱਧ ਪਾਉਣ ਵਾਲੇ ਕੈਨ ਬੰਨੇ ਹੋਏ ਸਨ, ਜਦੋਂ ਸ਼ੱਕ ਦੇ ਆਧਾਰ 'ਤੇ ਕੈਨ ਦੀ ਚੈਕਿੰਗ ਕੀਤੀ ਗਈ ਤਾਂ ਉਸ 'ਚੋਂ 70 ਬੋਤਲਾਂ ਨਾਜਾਇਜ਼ ਅੰਗਰੇਜੀ ਸ਼ਰਾਬ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ। ਏ. ਐਸ. ਆਈ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਹਿਚਾਣ ਕਰਨ ਪੁੱਤਰ ਰਾਜੇਸ਼ ਵਾਸੀ ਕੋਟ ਕੁਲਜ਼ਸ ਰਾਏ ਵਜੋਂ ਹੋਈ ਹੈ ਅਤੇ ਉਹ ਇਹ ਸ਼ਰਾਬ ਮਹਿਤਾ ਤੋਂ ਲਿਆ ਕੇ ਬਟਾਲਾ 'ਚ ਮਹਿੰਗੇ ਭਾਅ ਵੇਚਦਾ ਸੀ। ਏ. ਐਸ. ਆਈ ਨੇ ਦੱਸਿਆ ਕਿ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।
ਡਾਕਟਰੀ ਪੜ੍ਹਨ ਵਾਲੇ ਐੱਨ. ਆਰ. ਆਈ. ਕੋਟੇ ਦੇ ਵਿਦਿਆਰਥੀਆਂ ਨੂੰ ਮੈਡੀਕਲ ਕਾਲਜਾਂ ਵਲੋਂ ਵੱਡੀ ਰਾਹਤ
NEXT STORY