ਤਲਵੰਡੀ ਭਾਈ (ਗੁਲਾਟੀ) : ਸਥਾਨਕ ਸ਼ਹਿਰ ਵਿਖੇ ਨਸ਼ਿਆਂ ਖਿਲਾਫ਼ ਜਾਗਰੂਕ ਮਾਰਚ 21 ਜੁਲਾਈ ਨੂੰ ਕੱਢਿਆ ਜਾਵੇਗਾ। ਇਸ ਸਬੰਧ ਵਿਚ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਜ਼ਿਲਾ ਫ਼ਿਰੋਜ਼ਪੁਰ ਦੇ ਮੁੱਖ ਬੁਲਾਰੇ ਸਤਵੀਰ ਸਿੰਘ ਮਿਰਜ਼ੇ ਕੇ ਅਤੇ ਜਨਰਲ ਸਕੱਤਰ ਡਾ. ਰਾਕੇਸ਼ ਮਹਿਤਾ ਸੁਲਹਾਣੀ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 21 ਜੁਲਾਈ ਨੂੰ ਤਲਵੰਡੀ ਭਾਈ ਪੁਲਸ ਥਾਣੇ ਤੋਂ ਨਸ਼ਿਆਂ ਖਿਲਾਫ਼ ਇਕ ਵਿਸ਼ਾਲ ਮਾਰਚ ਸ਼ੁਰੂ ਹੋਵੇਗਾ ਜੋ ਖੋਸਾ ਦਲ ਸਿੰਘ ਰੋਡ, ਟੈਲੀਫੋਨ ਐਕਸਚੈਜ ਰੋਡ, ਮੇਨ ਬਜ਼ਾਰ, ਪੁਰਾਣਾ ਬੱਸ ਸਟੈਂਡ, ਬਿਜਲੀ ਘਰ ਰੋਡ ਹੁੰਦਾ ਹੋਇਆ ਸ਼ਹਿਰ ਦੇ ਨਵੇਂ ਬੱਸ ਸਟੈਂਡ ਵਿਖੇ ਸਮਾਪਤੀ ਹੋਵੇਗੀ।
ਨਸ਼ੇ ਨੇ ਡੋਬੇ ਪੰਜਾਬੀ, ਦੋ ਹੋਰ ਨੌਜਵਾਨਾਂ ਨੇ ਕਿਹਾ ਜ਼ਿੰਦਗੀ ਨੂੰ ਅਲਵਿਦਾ
NEXT STORY