ਭੁਲੱਥ, (ਰਜਿੰਦਰ)- ਜ਼ਿਲਾ ਪੁਲਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਭੁਲੱਥ ਦੀ ਪੁਲਸ ਨੇ ਦੋ ਨੌਜਵਾਨਾਂ ਨੂੰ 1 ਕਿਲੋ 800 ਗ੍ਰਾਮ ਚੂੁਰਾ ਪੋਸਤ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਅਾਂ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ ਨੇ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਦੇ ਹੁਕਮਾਂ ਅਤੇ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਤੇ ਡੀ. ਐੱਸ. ਪੀ. ਭੁਲੱਥ ਸੰਦੀਪ ਸਿੰਘ ਮੰਡ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਵਿਰੋਧੀ ਮੁਹਿੰਮ ਤਹਿਤ ਮਾਡ਼ੇ ਅਨਸਰਾਂ ਦੀ ਚੈਕਿੰਗ ਲਈ ਏ. ਐੱਸ. ਆਈ. ਰਘਬੀਰ ਸਿੰਘ, ਹੌਲਦਾਰ ਸੁਖਚੈਨ ਸਿੰਘ, ਲਖਵਿੰਦਰ ਸਿੰਘ ਤੇ ਰਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਭੁਲੱਥ ਤੋਂ ਪਿੰਡ ਖੱਸਣ ਵੱਲ ਜਾ ਰਹੇ ਸਨ, ਜਦੋਂ ਪੁਲਸ ਪਾਰਟੀ ਪਿੰਡ ਖੱਸਣ ਤੋਂ ਪਿੱਛੇ ਪੁਲੀ ਕੋਲ ਪੁੱਜੀ ਤਾਂ ਅੱਗੇ ਇਕ ਮੋਟਰਸਾਈਕਲ ’ਤੇ ਦੋ ਨੌਜਵਾਨ ਬਹੁਤ ਤੇਜ਼ ਰਫਤਾਰ ਨਾਲ ਭੁਲੱਥ ਸਾਈਡ ਨੂੰ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਇਨ੍ਹਾਂ ਨੌਜਵਾਨਾਂ ਨੇ ਇਕਦਮ ਮੋਟਰਸਾਈਕਲ ਰੋਕ ਕੇ ਸੁੱਟ ਦਿੱਤਾ ਤੇ ਆਪ ਖੇਤਾਂ ਵੱਲ ਨੂੰ ਦੌਡ਼ ਪਏ। ਇਸ ਦੌਰਾਨ ਮੋਟਰਸਾਈਕਲ ਚਾਲਕ ਨੇ ਇਕ ਲਿਫਾਫਾ ਸੁੱਟ ਦਿੱਤਾ ਜਦਕਿ ਪਿੱਛੇ ਬੈਠੇ ਨੌਜਵਾਨ ਨੇ ਵੀ ਆਪਣੇ ਕੋਲ ਫਡ਼ਿਆ ਲਿਫਾਫਾ ਸੁੱਟ ਦਿੱਤਾ। ਮੌਕੇ ’ਤੇ ਪੁਲਸ ਪਾਰਟੀ ਨੇ ਮੁਸਤੈਦੀ ਵਰਤਦਿਆਂ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਜਰਨੈਲ ਸਿੰਘ ਤੇ ਬਲਜੀਤ ਸਿੰਘ ਪੁੱਤਰ ਤਰਲੋਕ ਸਿੰਘ ਦੋਵੇਂ ਵਾਸੀ ਬਾਮੂਵਾਲ ਥਾਣਾ ਸੁਭਾਨਪੁਰ ਵਜੋਂ ਹੋਈ। ਉਪਰੰਤ ਇਨ੍ਹਾਂ ਦੋਵਾਂ ਨੌਜਵਾਨਾਂ ਵੱਲੋਂ ਸੁੱਟੇ ਲਿਫਾਫੇ ਚੈੱਕ ਕੀਤੇ ਗਏ ਤਾਂ ਇਕ ਲਿਫਾਫੇ ਵਿਚੋਂ 1 ਕਿਲੋ ਤੇ ਦੂਸਰੇ ਲਿਫਾਫੇ ’ਚੋਂ 800 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਐੱਸ. ਐੱਚ. ਓ. ਅਮਰਨਾਥ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਖਿਲਾਫ ਥਾਣਾ ਭੁਲੱਥ ਵਿਖੇ 15-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਏ. ਐੱਸ. ਆਈ. ਜਸਵੀਰ ਸਿੰਘ, ਮੁੱਖ ਮੁਨਸ਼ੀ ਬਲਜਿੰਦਰ ਸਿੰਘ, ਹੌਲਦਾਰ ਕੁਲਦੀਪ ਸਿੰਘ, ਬਲਵੰਤ ਸਿੰਘ ਤੇ ਹੋਰ ਪੁਲਸ ਕਰਮਚਾਰੀ ਮੌਜੂਦ ਸਨ।
ਨਸ਼ੇ ਵਾਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
NEXT STORY