ਹੁਸ਼ਿਆਰਪੁਰ (ਅਮਰੀਕ ਸਿੰਘ)— ਬੀਤੇ ਦਿਨੀਂ ਹੁਸ਼ਿਆਰਪੁਰ ਦੇ ਥਾਣਾ ਮੇਹਟੀਆਣਾ ਦੇ ਐੱਸ. ਐੱਚ. ਓ 'ਤੇ ਨਸ਼ਾ ਵੇਚਣ ਦੇ ਦੋਸ਼ ਲੱਗੇ ਸਨ ਪਰ ਇਸੇ ਪਿੰਡ ਦੇ ਲੋਕਾਂ ਨੇ ਵੀਰਵਾਰ ਨੁੰ ਪਰੈੱਸ ਕਾਨਫਰੰਸ ਕਰਕੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐੱਸ. ਐੱਚ. ਓ. ਨੇ ਨਸ਼ਾ ਵੇਚਿਆ ਨਹੀਂ ਸਗੋਂ ਪਿੰਡ 'ਚੋਂ ਖਤਮ ਕੀਤਾ ਹੈ। ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ ਸੁਖਜਿੰਦਰ ਵੱਲੋਂ ਐੱਸ. ਐੱਚ. ਓ. ਅਤੇ ਹੋਰ ਮੁਲਾਜ਼ਮਾਂ 'ਤੇ ਲਗਾਏ ਦੋਸ਼ ਸਰਾਸਰ ਗਲਤ ਹਨ। ਉਨ੍ਹਾਂ ਨੇ ਸਰਕਾਰ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਪਿੰਡ ਦੇ ਹੀ ਇਕ ਜੋੜੇ ਸੁਖਵਿੰਦਰ ਸਿੰਘ ਅਤੇ ਕੁਲਜੀਤ ਕੌਰ ਨੇ ਐੱਸ. ਐੱਚ. ਓ. 'ਤੇ ਦੋਸ਼ ਲਗਾਏ ਸਨ ਕਿ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਨਸ਼ਾ ਕਰਨ ਅਤੇ ਵੇਚਣ ਲਈ ਮਜਬੂਰ ਕਰ ਰਹੇ ਹਨ।
... ਤੇ ਹੁਣ ਆਰੂਸਾ ਆਲਮ ਨੂੰ ਖੂਨ ਨਾਲ ਚਿੱਠੀ ਲਿਖਣਗੀਆਂ ਨਰਸਾਂ, ਕਰਨਗੀਆਂ ਖਾਸ ਮੰਗ
NEXT STORY