ਮੋਗਾ, (ਆਜ਼ਾਦ)- ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਜਸਵੰਤ ਸਿੰਘ ਉਰਫ ਬਿੱਟੂ ਨਿਵਾਸੀ ਐੱਫ. ਸੀ. ਆਈ. ਰੋਡ ਮੋਗਾ ਨੂੰ ਜ਼ੀਰਾ ਰੋਡ ਮੋਗਾ ਦੀ ਨਹਿਰ ਵਾਲੀ ਪਟਡ਼ੀ ਤੋਂ ਇਕ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਤਰ੍ਹਾਂ ਥਾਣਾ ਫਤਿਹਗਡ਼੍ਹ ਪੰਜਤੂਰ ਦੇ ਮੁੱਖ ਅਫਸਰ ਕਸ਼ਮੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਸੰਘੇਡ਼ਾ ਕੋਲੋਂ ਬਲਵਿੰਦਰ ਸਿੰਘ ਨਿਵਾਸੀ ਪਿੰਡ ਮਦਾਰਪੁਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 695 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਕਸ਼ਮੀਰੀ ਪਾਰਕ ਕੋਲ ਗਸ਼ਤ ਦੌਰਾਨ ਵਿੱਕੀ ਸਿੰਘ ਭੱਟੀ ਨਿਵਾਸੀ ਬੇਰੀਆਂ ਵਾਲਾ ਮੁਹੱਲਾ ਮੋਗਾ ਨੂੰ ਗੁਪਤ ਸੂਚਨਾ ਦੇ ਅਾਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ 9 ਬੋਤਲਾਂ ਸ਼ਰਾਬ ਠੇਕਾ ਬਰਾਮਦ ਕੀਤੀਆਂ। ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।
ਡਾਕਟਰ ਦੀ ਦੁਕਾਨ ’ਤੇ ਹਮਲਾ, 4 ਖਿਲਾਫ ਮਾਮਲਾ ਦਰਜ
NEXT STORY