ਲੁਧਿਆਣਾ(ਬਿਊਰੋ)— ਪੰਜਾਬ ਸਰਕਾਰ ਨਸ਼ਿਆਂ ਖਿਲਾਫ ਆਪਣੀ ਮੁਹਿੰਮ ਚਲਾਉਂਦੇ ਹੋਏ ਇਸ 'ਤੇ ਨਕੇਲ ਕੱਸਣ ਦੀ ਜੀਅ-ਤੋੜ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਇਸੇ ਕੜੀ ਤਹਿਤ ਕੀ ਮੰਤਰੀ ਅਤੇ ਕੀ ਅਧਿਕਾਰੀ ਸਾਰੇ ਹੀ ਇਸੇ ਕੋਸ਼ਿਸ਼ ਵਿਚ ਹਨ ਕਿ ਨਸ਼ੇ ਨੂੰ ਪੰਜਾਬ 'ਚੋਂ ਪੂਰੀ ਤਰ੍ਹਾਂ ਖਤਮ ਕਰਦੇ ਹੋਏ ਪੰਜਾਬ ਦੇ ਮੱਥੇ 'ਤੇ ਲੱਗੇ ਕਲੰਕ ਨੂੰ ਧੌ ਦਿੱਤਾ ਜਾਵੇ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਨਸ਼ੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਟੀਚੇ ਵੱਲ ਵਧਦੇ ਹੋਏ ਲੁਧਿਆਣਾ ਵਿਚ ਇਕ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਾਂਗਰਸੀ ਨੇਤਾ ਅਤੇ ਸੰਸਦ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਲੁਧਿਆਣਾ ਪੁਲਸ ਕਮਿਸ਼ਨ ਡਾ. ਸੁਖਚੈਨ ਸਿੰਘ ਗਿੱਲ ਦੇ ਨਾਲ ਡੀ.ਸੀ. ਪ੍ਰਦੀਪ ਅਗਰਵਾਲ ਵੀ ਸ਼ਾਮਲ ਹੋਏ।
ਇਨ੍ਹਾਂ ਨੇ ਇਸ ਰੈਲੀ ਦਾ ਹਿੱਸਾ ਬਣਦੇ ਹੋਏ ਨਸ਼ੇ ਖਿਲਾਫ ਲਿਖੇ ਬੈਨਰ ਨਾਲ ਗੁਬਾਰੇ ਛੱਡ ਕੇ ਨਸ਼ੇ ਤੋਂ ਦੂਰ ਰਹਿਣ ਦਾ ਆਮ ਜਨਤਾ ਨੂੰ ਸੰਦੇਸ਼ ਦਿੱਤਾ। ਇਸ ਰੈਲੀ ਦੇ ਚਲਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਇਕ ਪਾਸੇ ਟਰੈਫਿਕ ਦੀ ਸਮੱਸਿਆ ਦੇ ਚਲਦੇ ਅਤੇ ਦੂਜੇ ਪਾਸੇ ਸੜਕਾਂ 'ਤੇ ਰੈਲੀ ਦਾ ਹਿੱਸਾ ਬਣੇ ਕਾਂਗਰਸੀ ਕਾਰਜਕਰਤਾਵਾਂ ਅਤੇ ਆਮ ਲੋਕਾਂ ਕਰਕੇ ਗੱਡੀਆਂ ਹੋਲੀ-ਹੋਲੀ ਚੱਲਦੀਆਂ ਰਹੀਆਂ ਅਤੇ ਕਈ ਥਾਵਾਂ 'ਤੇ ਐਂਬੂਲੈਂਸ ਵੀ ਇਸ ਟਰੈਫਿਕ ਸਮੱਸਿਆ ਅੱਗੇ ਲਾਚਾਰ ਜਿਹੀ ਦਿਖੀ ਪਰ ਵਿਰੋਧੀ ਭਲਾ ਕਿਤੇ ਚੁੱਪ ਬੈਠਣ ਵਾਲੇ ਸੀ, ਉਨ੍ਹਾਂ ਨੇ ਇਸ ਰੈਲੀ ਨੂੰ ਨਸ਼ਿਆਂ ਖਿਲਾਫ ਮੁਹਿੰਮ ਦੀ ਰੈਲੀ ਨਹੀਂ, ਸਗੋਂ ਕਾਂਗਰਸੀ ਰੈਲੀ ਦੱਸਦੇ ਹੋਏ ਤਿੱਖੇ ਸ਼ਬਦੀ ਵਾਰ ਕੀਤੇ।
ਇਸ ਵਿਚ ਕੋਈ ਦੋ ਰਾਏ ਨਹੀਂ ਕਿ ਰੈਲੀ ਦੇ ਆਯੋਜਨ ਤੋਂ ਪਹਿਲਾਂ ਟਰੈਫਿਕ ਵਿਵਸਥਾ ਨੂੰ ਦਰੁਸਤ ਕੀਤੇ ਜਾਣ ਦੀ ਜ਼ਰੂਰਤ ਸੀ। ਇਸ ਦੇ ਚਲਦੇ ਰੂਟ ਨੂੰ ਪਹਿਲਾਂ ਤੋਂ ਡਾਇਵਰਟ ਕਰਦੇ ਹੋਏ ਨਾਲ ਹੀ ਐਂਬੂਲੈਂਸ ਲਈ ਕੋਈ ਵੱਖਰੀ ਲੇਨ ਬਣਾਈ ਜਾ ਸਕਦੀ ਸੀ ਜਾਂ ਕੋਈ ਛੱਡੀ ਜਾ ਸਕਦੀ ਸੀ। ਜੇ ਅਜਿਹਾ ਕੀਤਾ ਜਾਂਦਾ ਤਾਂ ਸ਼ਾਇਦ ਇਹ ਰੈਲੀ ਪਰੇਸ਼ਾਨੀ ਦਾ ਕਾਰਨ ਨਾ ਬਣਦੀ।
ਸਰਕਾਰੀ ਸਕੂਲਾਂ 'ਚ ਵਿਦਾਇਗੀ ਪਾਰਟੀ 'ਤੇ ਲੱਗੀ ਰੋਕ ਨੂੰ ਲੈ ਕੇ ਜਾਣੋ ਅਧਿਆਪਕਾਂ ਦੀ ਪ੍ਰਤੀਕਿਰਿਆ (ਵੀਡੀਓ)
NEXT STORY