ਨਵੀਂ ਦਿੱਲੀ- ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ ਨੇ ਭਾਰਤੀ ਖੇਡਾਂ ਵਿਚ ਡੋਪਿੰਗ ਦੀ ਸਮੱਸਿਆ ਨਾਲ ਨਜਿੱਠਣ ਲਈ ਪਹਿਲ ਕੀਤੀ ਹੈ। ਉਸ ਨੇ ਆਪਣੀ ਫਾਊਂਡੇਸ਼ਨ ਜ਼ਰੀਏ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਨਾਲ ਸਹਿਮਤੀ ਪੱਤਰ (ਐੱਮ.ਓ.ਯੂ.) ’ਤੇ ਦਸਤਖਤ ਕੀਤੇ ਹਨ ਜਿਸਦਾ ਮਕਸਦ ਖਿਡਾਰੀਆਂ ਨੂੰ ਡੋਪਿੰਗ ਵਿਰੁੱਧ ਜਾਗਰੂਕ ਕਰਨਾ ਹੈ। ਸ਼ੁੱਕਰਵਾਰ ਨੂੰ ਇੱਥੇ ਆਈ.ਓ.ਏ. ਖਿਡਾਰੀ ਫੋਰਮ ਵਿਚ ਚੋਪੜਾ ਨੇ ਇਕ ਵੀਡੀਓ ਸੰਦੇਸ਼ ਜ਼ਰੀਏ ਨੀਰਜ ਚੋਪੜਾ ਫਾਊਂਡੇਸ਼ਨ ਅਤੇ ਆਈ.ਓ.ਏ. ਵਿਚਾਲੇ ਇਸ ਪਹਿਲ ਦਾ ਐਲਾਨ ਕੀਤਾ।
ਚੋਪੜਾ ਨੇ ਕਿਹਾ, ‘‘ਮੈਂ ਦੇਖਿਆ ਹੈ ਕਿ ਬੱਚੇ ਵੱਡੇ ਤਮਗੇ ਜਿੱਤਣ ਲਈ ਡੋਪਿੰਗ ਜ਼ਰੀਏ ਆਪਣਾ ਪ੍ਰਦਰਸ਼ਨ ਬਿਹਤਰ ਕਰਨਾ ਚਾਹੁੰਦੇ ਹਨ ਪਰ ਆਪਣੀ ਕਹਾਣੀ ਤੋਂ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਨੂੰ ਓਲੰਪਿਕ ਤਮਗੇ ਤੱਕ ਪਹੁੰਚਣ ਵਿਚ 10 ਸਾਲ ਲੱਗੇ।’’
ਉਸ ਨੇ ਕਿਹਾ, ‘‘ਖੇਡਾਂ ਵਿਚ ਕੁਝ ਹਾਸਲ ਕਰਨ ਲਈ ਸਬਰ ਦੀ ਲੋੜ ਹੁੰਦੀ ਹੈ। ਮੈਂ ਦੇਖ ਰਿਹਾ ਹਾਂ ਕਿ ਅੱਜ ਦੇ ਬੱਚਿਆਂ ਵਿਚ ਇਸਦੀ ਕਮੀ ਹੈ। ਉਹ ਚੀਜ਼ਾਂ ਜਲਦੀ ਹਾਸਲ ਕਰਨਾ ਚਾਹੁੰਦੇ ਹਨ। ਇਕ ਸਾਲ ’ਚ ਹੀ 80 ਮੀਟਰ ਦਾ ਟੀਚਾ ਪਾਰ ਕਰਨਾ ਚਾਹੁੰਦੇ ਹਨ। ਅਜਿਹਾ ਕਰਨ ’ਚ 5 ਸਾਲ ਲੱਗਦੇ ਹਨ।’’
ਭਾਰਤ ਪਿਛਲੇ 3 ਸਾਲਾਂ ਤੋਂ ਵਿਸ਼ਵ ਡੋਪਿੰਗ ਰੋਕੂ ਏਜੰਸੀ ਦੀ ਸਭ ਤੋਂ ਵੱਧ ਡੋਪ ਉਲੰਘਣਾ ਕਰਨ ਵਾਲਿਆਂ ਦੀ ਸਾਲਾਨਾ ਸੂਚੀ ਵਿਚ ਸਭ ਤੋਂ ਉੱਪਰ ਰਿਹਾ ਹੈ।
Doha Diamond League: ਚੌਥੇ ਨੰਬਰ 'ਤੇ ਰਹੇ ਨੀਰਜ ਚੋਪੜਾ, ਕਾਮਨਵੈਲਥ ਗੇਮਜ਼ ਲਈ ਟਿਕਟ ਕੀਤੀ ਪੱਕੀ
NEXT STORY