ਜਲੰਧਰ, (ਸੁਧੀਰ)- ਸਥਾਨਕ ਵਰਕਸ਼ਾਪ ਚੌਕ ਤੋਂ ਕੁਝ ਦੂਰੀ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦ ਇਕ ਤੇਜ਼ ਰਫਤਾਰ ਬੱਸ ਨੂੰ ਸ਼ਰਾਬੀ ਚਾਲਕ ਨੇ ਦਰੱਖਤ ਵਿਚ ਮਾਰ ਦਿੱਤਾ। ਘਟਨਾ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਕੁਝ ਦੂਰੀ ’ਤੇ ਖੜ੍ਹੇ ਪੀ. ਸੀ. ਆਰ. ਕਰਮਚਾਰੀ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਥਾਣਾ ਨੰ. 2 ਦੀ ਪੁਲਸ ਮੌਕੇ ’ਤੇ ਪਹੁੰਚੀ ਤੇ ਸ਼ਰਾਬੀ ਚਾਲਕ ਨੂੰ ਫੜ ਕੇ ਥਾਣੇ ਲੈ ਗਈ, ਜਿਥੇ ਪੁਲਸ ਨੇ ਉਸ ਦਾ ਮੈਡੀਕਲ ਕਰਵਾਇਆ ਤੇ ਬਾਅਦ ਵਿਚ ਚਾਲਕ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ।
ਥਾਣਾ ਨੰ. 2 ਦੇ ਮੁਖੀ ਮਨਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਗੁਰੂ ਨਾਨਕਪੁਰਾ ਨਿਵਾਸੀ ਦਵਿੰਦਰ ਸਿੰਘ ਨਾਮੀ ਵਿਅਕਤੀ ਕੋਲ 4-5 ਪ੍ਰਾਈਵੇਟ ਬੱਸਾਂ ਹਨ, ਜੋ ਕਿ ਸਕੂਲਾਂ-ਕਾਲਜਾਂ ਨਾਲ ਕਾਂਟ੍ਰੈਕਟ ਬੇਸ ’ਤੇ ਚਲਾÀਉਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਇਕ ਬੱਸ ਨੂੰ ਚਾਲਕ ਜਗਦੀਸ਼ ਸਿੰਘ ਨਿਵਾਸੀ ਬਸਤੀ ਮਿੱਠੂ ਚਲਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਜਗਦੀਸ਼ ਅੱਜ ਡੀ. ਏ. ਵੀ. ਕਾਲਜ ਫਲਾਈਓਵਰ ਤੋਂ ਵਰਕਸ਼ਾਪ ਚੌਕ ਵਿਚ ਸ਼ਰਾਬੀ ਹਾਲਤ ਵਿਚ ਬੱਸ ਲੈ ਕੇ ਆ ਰਿਹਾ ਸੀ ਕਿ ਬੱਸ ਦਰੱਖਤ ਨਾਲ ਜਾ ਟਕਰਾਈ।
ਥਾਣਾ ਨੰ. 2 ਦੇ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਜੇ ਬੱਸ ਚਾਲਕ ਕੁਝ ਦੂਰੀ ’ਤੇ ਵਰਕਸ਼ਾਪ ਚੌਕ ਕੋਲ ਰੈੱਡ ਲਾਈਟ ਕੋਲ ਆ ਜਾਂਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਚਾਲਕ ਦਾ ਮੈਡੀਕਲ ਕਰਵਾ ਕੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਖਹਿਰਾ ਤੋਂ ਅਹੁਦਾ ਸੰਭਾਲਿਆ ਨਹੀਂ ਗਿਆ : ਭਗਵੰਤ ਮਾਨ
NEXT STORY