ਸੁਲਤਾਨਪੁਰ ਲੋਧੀ (ਸੋਢੀ) : ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਬਾਣੀ ਦਾ ਪਾਵਨ ਗੁਟਕਾ ਸਾਹਿਬ ਹੱਥ 'ਚ ਲੈ ਕੇ ਸਹੁੰ ਖਾਧੀ ਸੀ ਕਿ ਸਰਕਾਰ ਬਣਦੇ ਹੀ ਇਕ ਮਹੀਨੇ 'ਚ ਪੰਜਾਬ 'ਚੋਂ ਨਸ਼ਾ ਬੰਦ ਕਰਵਾ ਦਿਆਂਗਾ। ਭਾਵੇਂ ਪੰਜਾਬ ਦੀ ਕੈਪਟਨ ਸਰਕਾਰ ਤੇ ਪੰਜਾਬ ਪੁਲਸ ਤੇ ਹੋਰ ਏਜੰਸੀਆਂ ਵਲੋਂ ਨਸ਼ਿਆਂ ਖਿਲਾਫ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਗਈ ਤੇ ਅਨੇਕਾਂ ਹੀ ਨਸ਼ਾ ਸਮੱਗਲਰ ਗ੍ਰਿਫਤਾਰ ਕਰ ਕੇ ਜੇਲਾਂ 'ਚ ਡੱਕ ਦਿੱਤੇ ਪਰ ਇਸ ਦੇ ਬਾਵਜੂਦ ਸਰਕਾਰ ਦੇ 7 ਮਹੀਨੇ ਦੇ ਕਾਰਜਕਾਲ ਤੋਂ ਬਾਅਦ ਵੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਚਿੱਟਾ ਲਗਾਤਾਰ ਵਿਕ ਰਿਹਾ ਹੈ। ਪੰਜਾਬ ਦੀ ਜਨਤਾ ਦਾ ਕਹਿਣਾ ਹੈ ਕਿ ਨਸ਼ਾ ਬੰਦ ਤਾਂ ਨਹੀਂ ਹੋ ਸਕਿਆਂ ਪਰ ਮਹਿੰਗਾ ਹੋ ਗਿਆ ਹੈ। ਨਸ਼ੀਲਾ ਪਾਊਡਰ/ਚਿੱਟਾ ਪਹਿਲਾਂ ਸਮੱਗਲਰਾਂ ਤੋਂ
ਲੱਖਾਂ ਦੀ ਕੀਮਤ 'ਚ ਫੜ੍ਹਿਆ ਜਾਂਦਾ ਸੀ ਤੇ ਹੁਣ ਕਰੋੜਾਂ ਦੀ ਕੀਮਤ 'ਚ ਫੜ੍ਹਿਆ ਜਾਣ ਲੱਗਾ ਹੈ। ਇਸ ਸਬੰਧੀ ਪਿੰਡ ਰਾਮੇ ਦੇ ਸਰਪੰਚ ਜਥੇਦਾਰ ਤਰਸੇਮ ਸਿੰਘ ਰਾਮੇ, ਪਿੰਡ ਲੋਧੀਵਾਲ ਦੇ ਸਾਬਕਾ ਸਰਪੰਚ ਜਥੇ. ਮਹਿੰਦਰ ਸਿੰਘ ਖਿੰਡਾ, ਸਹਿਕਾਰੀ ਸਭਾ ਡਡਵਿੰਡੀ ਦੇ ਪ੍ਰਧਾਨ ਜਥੇ. ਹਰਜਿੰਦਰ ਸਿੰਘ ਲਾਡੀ, ਪਿੰਡ ਡਡਵਿੰਡੀ ਦੇ ਸਾਬਕਾ ਸਰਪੰਚ ਤੇ ਧਾਰਮਿਕ ਆਗੂ ਜਸਵੀਰ ਸਿੰਘ ਡਡਵਿੰਡੀ ਤੇ ਜਥੇ. ਸਵਰਨ ਸਿੰਘ ਭਲਵਾਨ (ਰਾਮੇ) ਸਮਾਜ ਸੇਵਕ ਆਗੂ ਨਾਲ ਹੋਈ ਗੱਲਬਾਤ 'ਚ ਉਨ੍ਹਾਂ ਦੱਸਿਆ ਕਿ ਪੰਜਾਬ 'ਚ ਨਸ਼ਿਆਂ ਦੇ ਨਾਲ ਜਿਥੇ ਅਨੇਕਾਂ ਘਰ ਉਜੜ ਰਹੇ ਹਨ ਉਥੇ ਮਾਰੂ ਨਸ਼ਿਆਂ ਦੀ ਵਿਕਰੀ 'ਤੇ ਅਜੇ ਵੀ ਠੱਲ੍ਹ ਨਹੀਂ ਪੈ ਸਕੀ। ਉਨ੍ਹਾਂ ਕਿਹਾ ਕਿ ਜਿਥੇ ਖਤਰਨਾਕ ਨਸ਼ੇ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੇ ਹਨ, ਉਥੇ ਰਾਜ ਅੰਦਰ ਹਥਿਆਰਾਂ ਦੇ ਖੁੱਲ੍ਹੇਆਮ ਵਿਖਾਵਿਆਂ ਨੇ ਵੀ ਮਾਹੌਲ ਬੇਹੱਦ
ਖਰਾਬ ਕਰ ਦਿੱਤਾ ਹੈ। ਵੱਖ-ਵੱਖ ਆਗੂਆਂ ਕਿਹਾ ਕਿ ਪੰਜਾਬ ਪੁਲਸ ਵਲੋਂ ਵੀ 10-20 ਗ੍ਰਾਮ ਨਸ਼ਾ ਫੜ੍ਹ ਕੇ ਹੀ ਇਸ ਨੂੰ ਵੱਡੀ ਪ੍ਰਾਪਤੀ ਦੱਸ ਕੇ ਆਪਣੀ ਪਿੱਠ ਥਾਪੜੀ ਜਾ ਰਹੀ ਹੈ, ਜਦੋਂ ਕਿ ਨਸ਼ਿਆਂ ਦੇ ਵੱਡੇ ਸਮੱਗਲਰ ਹਾਲੇ ਤੱਕ ਨਿਵੇਕਲੀਆ ਥਾਵਾਂ 'ਤੇ ਬੈਠੇ ਆਪਣਾ ਨਸ਼ਿਆਂ ਦਾ ਨੈੱਟਵਰਕ ਚਲਾਈ ਜਾ ਰਹੇ ਹਨ।
ਲੁੱਟ ਦੀ ਯੋਜਨਾ ਬਣਾ ਰਹੇ ਪੰਜ ਲੁਟੇਰੇ ਚੜ੍ਹੇ ਪੁਲਸ ਅੜ੍ਹਿਕੇ
NEXT STORY