ਕੋਟਕਪੂਰਾ (ਨਰਿੰਦਰ ਬੈੜ੍ਹ): ਸਬ-ਡਵੀਜ਼ਨ 'ਚ ਤਾਇਨਾਤ ਉਪ ਕਪਤਾਨ ਪੁਲਸ ਬਲਕਾਰ ਸਿੰਘ ਸੰਧੂ ਦੇ ਨਾਂ 'ਤੇ 1 ਲੱਖ 20 ਹਜ਼ਾਰ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ 'ਚ ਮੁਲਜ਼ਮ ਗੁਰਸੇਵਕ ਸਿੰਘ ਵਾਸੀ ਕੋਟਕਪੂਰਾ ਪੰਜਾਬ ਪੁਲਸ 'ਚ ਥਾਣੇਦਾਰ ਸੇਵਾ ਮੁਕਤ ਹੋਇਆ ਦੱਸਿਆ ਜਾ ਰਿਹਾ ਹੈ। ਕੋਟਕਪੂਰਾ ਸਿਟੀ ਪੁਲਸ ਨੇ ਅਸ਼ੋਕ ਕੁਮਾਰ ਪੁੱਤਰ ਹੰਸ ਰਾਜ ਵਾਸੀ ਕੋਟਕਪੂਰਾ ਦੀ ਸ਼ਿਕਾਇਤ 'ਤੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾਧਾ, ਮੂੰਹ 'ਤੇ ਲੱਗੇ 26 ਟਾਂਕੇ
ਜਾਂਚ ਅਧਿਕਾਰੀ ਇੰਸਪੈਕਟਰ ਗੁਰਮੀਤ ਸਿੰਘ ਮੁਤਾਬਕ ਸ਼ਿਕਾਇਤ ਕਰਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾ ਕੇ ਦੱਸਿਆ ਕਿ ਉਨ੍ਹਾਂ ਦਾ ਉਨ੍ਹਾਂ ਦੀ ਲੜਕੀ ਦੇ ਸਹੁਰੇ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਸੀ। ਇਸ ਵਿਵਾਦ ਸਬੰਧੀ ਉਨ੍ਹਾਂ ਵਲੋਂ ਉਪ ਕਪਤਾਨ ਪੁਲਸ ਦਫਤਰ ਕੋਟਕਪੂਰਾ ਵਿਖੇ ਇਕ ਸ਼ਿਕਾਇਤ ਦਰਜ ਕਰਵਾਈ ਗਈ, ਜਿਸਦੀ ਜਾਂਚ ਉਪ ਕਪਤਾਨ ਪੁਲਸ ਕੋਟਕਪੂਰਾ ਵਲੋਂ ਕੀਤੀ ਜਾ ਰਹੀ ਹੈ।ਸ਼ਿਕਾਇਤ ਕਰਤਾ ਮੁਤਾਬਕ ਗੁਰਸੇਵਕ ਸਿੰਘ ਨੇ ਉਸ ਨੂੰ ਦੱਸਿਆ ਕਿ ਉਸਦੀ ਇਸ ਪੁਲਸ ਅਧਿਕਾਰੀ ਨਾਲ ਬਹੁਤ ਨੇੜਤਾ ਹੈ ਅਤੇ ਉਹ ਉਸਦਾ ਝੱਟ ਕੰਮ ਕਰਵਾ ਸਕਦਾ ਹੈ। ਇਸ ਲਈ ਉਕਤ ਅਧਿਕਾਰੀ ਨੂੰ ਦੇਣ ਵਾਸਤੇ 1 ਲੱਖ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਪੂਰੀ ਰਕਮ ਵਸੂਲਣ ਮਗਰੋਂ ਉਸਨੇ ਸ਼ਿਕਾਇਤ ਕਰਤਾ ਤੋਂ 30 ਹਜ਼ਾਰ ਰੁਪਏ ਦੀ ਹੋਰ ਮੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਜਦੋਂ ਸ਼ਿਕਾਇਤ ਕਰਤਾ ਨੇ ਇਹ ਰਕਮ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਤੈਸ਼ 'ਚ ਆਏ ਸੇਵਾ-ਮੁਕਤ ਥਾਣੇਦਾਰ ਸਾਹਿਬ ਨੇ ਮੁਦੱਈ ਨੂੰ ਧਮਕੀ ਦਿੱਤੀ ਕਿ ਹੁਣ ਉਸਦਾ ਕੰਮ ਨਹੀਂ ਹੋ ਸਕਦਾ ਅਤੇ ਉਸਦੇ ਦਿੱਤੇ ਪੈਸੇ ਵੀ ਗਏ। ਜਦੋਂ ਸ਼ਿਕਾਇਤ ਕਰਤਾ ਨੇ ਇਸ ਬਾਰੇ ਉਪ ਕਪਤਾਨ ਪੁਲਸ ਨਾਲ ਸੰਪਰਕ ਕੀਤਾ ਤਾਂ ਸੱਚ ਸਾਹਮਣੇ ਆਉਣ ਮਗਰੋਂ ਉਸਦੀ ਪੈਰ੍ਹਾਂ ਹੇਠੋਂ ਜ਼ਮੀਨ ਖਿਸਕ ਗਈ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਹਰਸਿਮਰਤ ਬਾਦਲ ਦਾ ਕਿਸਾਨਾਂ ਲਈ ਵੱਡਾ ਐਲਾਨ
ਕੋਰੋਨਾ ਦੇ 'ਕਮਿਊਨਿਟੀ ਟ੍ਰਾਂਸਮਿਸ਼ਨ' ਵੱਲ ਵਧ ਰਿਹਾ ਚੰਡੀਗੜ੍ਹ, ਮੌਤ ਦਰ ਵਧਣ ਦਾ ਖ਼ਦਸ਼ਾ
NEXT STORY