ਜਲੰਧਰ : ਦੁਬਈ ਵਿਚ ਇਕ ਪੰਜਾਬੀ ਲੜਕੀ ਦੇ ਫਸੇ ਹੋਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ 'ਚ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਦਰਅਸਲ ਮੋਨਿਕਾ ਸ਼ਰਮਾ ਨਾਮ ਦੀ ਇਕ ਲੜਕੀ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਦੁਬਈ ਵਿਚ ਸਿਮਰਨ ਨਾਮਕ ਲੜਕੀ ਦੇ ਫਸੇ ਹੋਣ ਦੀ ਗੱਲ ਆਖੀ ਸੀ ਅਤੇ ਕਿਹਾ ਸੀ ਕਿ ਉਸ ਨੂੰ ਸਿਮਰਨ ਨੇ ਕੁਝ ਸਮਾਂ ਪਹਿਲਾਂ ਫੋਨ ਕੀਤਾ ਸੀ ਅਤੇ ਹੁਣ ਉਸ ਦਾ ਸਿਮਰਨ ਨਾਲ ਸੰਪਰਕ ਨਹੀਂ ਹੋ ਰਿਹਾ।
ਮੋਨਿਕਾ ਨੇ ਟਵੀਟ ਵਿਚ ਕਿਹਾ ਕਿ ਉਸ ਨੂੰ ਡਰ ਹੈ ਕਿ ਸਿਮਰਨ ਨਾਲ ਕੁਝ ਗਲਤ ਨਾ ਵਾਪਰ ਗਿਆ ਹੋਵੇ। ਇਸ ਤੋਂ ਬਾਅਦ ਮਾਮਲੇ 'ਤੇ ਵਿਦੇਸ਼ ਮੰਤਰੀ ਨੇ ਤੁਰੰਤ ਕਾਰਵਾਈ ਕੀਤੀ। ਜਿਸ ਦੇ ਚੱਲਦੇ ਸਿਮਰਨ ਦੀ ਘਰ ਵਾਪਸੀ ਹੋ ਸਕੀ ਹੈ।
ਸਿਮਰਨ ਨੂੰ ਦੁਬਈ ਭੇਜਣ ਦੇ ਦੋਸ਼ 'ਚ ਇਕ ਗ੍ਰਿਫਤਾਰ
ਓਧਰ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਅੱਜ ਸ਼ਾਮ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਸਬੰਧੀ ਗੁਰਜੀਤ ਕੌਰ ਨਾਂ ਦੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨੇ ਸਿਮਰਨਜੀਤ ਨੂੰ ਕਥਿਤ ਤੌਰ 'ਤੇ ਏਜੰਟਾਂ ਦੇ ਜਾਲ 'ਚ ਫਸਾਇਆ ਹੈ । ਉਨ੍ਹਾਂ ਦੱਸਿਆ ਕਿ ਕੇਰਲਾ ਦੇ ਵਸਨੀਕ ਇਬਰਾਹਿਮ ਪਾਲਨ ਯੂਸਫ ਨਾਂ ਦੇ ਟਰੈਵਲ ਏਜੰਟ ਦੀ ਸ਼ਨਾਖ਼ਤ ਹੋਈ ਹੈ, ਜਿਸ ਨੂੰ ਗ੍ਰਿਫਤਾਰ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਦੇ ਖਿਲਾਫ ਲੁਕਆਊਟ ਨੋਟਿਸ ਜਲਦੀ ਜਾਰੀ ਕੀਤਾ ਜਾਵੇਗਾ।
ਟਾਂਡਾ: ਦੋ ਕਾਰਾਂ 'ਚ ਭਿਆਨਕ ਟੱਕਰ, 9 ਲੋਕ ਜ਼ਖਮੀ (ਤਸਵੀਰਾਂ)
NEXT STORY