ਰੂਪਨਗਰ, (ਵਿਜੇ)- ਖੇਤਾਂ 'ਚ ਝੋਨੇ ਦੀ ਕਟਾਈ ਸਮਾਪਤ ਹੋਣ ਤੇ ਇਸ ਦੀ ਖਰੀਦ ਹੋਣ ਕਾਰਨ ਨਹਿਰੀ ਪਾਣੀ ਦੀ ਮੰਗ ਘਟਣ ਨਾਲ ਸਰਹਿੰਦ ਨਹਿਰ 'ਚ ਪਾਣੀ ਦੇ ਵਹਾਅ ਨੂੰ ਘੱਟ ਕਰ ਦਿੱਤਾ ਗਿਆ ਹੈ।
ਵਿਭਾਗੀ ਸੂਤਰਾਂ ਅਨੁਸਾਰ ਖੇਤਾਂ 'ਚ ਅਗਲੀ ਫਸਲ ਦੀ ਤਿਆਰੀ ਸ਼ੁਰੂ ਹੁੰਦਿਆਂ ਹੀ ਨਹਿਰ 'ਚ ਪਾਣੀ ਦੇ ਪੱਧਰ ਨੂੰ ਵਧਾ ਦਿੱਤਾ ਜਾਵੇਗਾ। ਉਥੇ ਹੀ, ਸਰਹਿੰਦ ਨਹਿਰ 'ਚ ਪਾਣੀ ਦਾ ਪੱਧਰ ਘੱਟ ਜਾਣ ਕਾਰਨ ਨਹਿਰ 'ਚ ਲੋਕਾਂ ਦਾ ਜਮਾਵੜਾ ਸ਼ੁਰੂ ਹੋ ਗਿਆ ਹੈ। ਇਹ ਲੋਕ ਨਹਿਰ 'ਚੋਂ ਸਿੱਕੇ ਲੱਭਣ ਲਈ ਬੇਖੌਫ ਡੁਬਕੀਆਂ ਲਾਉਂਦੇ ਆਮ ਦੇਖੇ ਜਾ ਰਹੇ ਹਨ, ਜਦਕਿ ਪ੍ਰਸ਼ਾਸਨ ਵੱਲੋਂ ਨਹਿਰਾਂ 'ਚ ਕੱਪੜੇ ਧੋਣ 'ਤੇ ਪਾਬੰਦੀ ਲਾਈ ਹੋਈ ਹੈ। ਸਮਾਜਸੇਵੀ ਲੋਕਾਂ ਦਾ ਕਹਿਣਾ ਹੈ ਕਿ ਨਹਿਰ 'ਚ ਕਿਸੇ ਮੰਦਭਾਗੀ ਘਟਨਾ ਤੋਂ ਬਚਾਅ ਲਈ ਪੁਲਸ ਪ੍ਰਸ਼ਾਸਨ ਨੂੰ ਨਹਿਰ 'ਚ ਉਕਤ ਲੋਕਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ।
ਕੀ ਕਹਿੰਦੇ ਨੇ ਇੰਚਾਰਜ ਤਾਰ ਘਰ
ਇਸ ਬਾਰੇ ਨਹਿਰੀ ਵਿਭਾਗ ਦੇ ਤਾਰ ਘਰ ਦੇ ਇੰਚਾਰਜ ਬਲਵੰਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਸਰਹਿੰਦ ਨਹਿਰ 'ਚ 1600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਵਿਚ ਅੱਗੇ ਸਿੱਧਵਾਂ ਨਹਿਰ ਨੂੰ 200 ਕਿਊਸਿਕ ਪਾਣੀ ਜਾਂਦਾ ਹੈ, ਜਦਕਿ ਸਰਹਿੰਦ ਨਹਿਰ ਤੋਂ ਸਭ ਤੋਂ ਵੱਧ ਪਾਣੀ ਪਟਿਆਲਾ ਫੀਡਰ ਨਹਿਰ 'ਚ ਜਾਂਦਾ ਹੈ ਪਰ ਇਸ ਸਾਲ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤੇ ਇਹ 205 ਦਿਨ ਚੱਲੇਗਾ, ਜਿਸ ਤੋਂ ਬਾਅਦ ਪਾਣੀ ਦੇ ਪੱਧਰ ਨੂੰ ਪਹਿਲਾਂ ਦੀ ਤਰ੍ਹਾਂ ਕੀਤਾ ਜਾਵੇਗਾ।
2500 ਨਸ਼ੀਲੀਆਂ ਗੋਲੀਆਂ ਸਣੇ ਮਹਿਲਾ ਕਾਬੂ
NEXT STORY