ਰੂਪਨਗਰ, (ਵਿਜੇ)- ਸਥਾਨਕ ਉੱਚਾ ਖੇੜਾ ਮੁਹੱਲਾ ਦੇ ਨਿਵਾਸੀਆਂ ਨੇ ਪਿਛਲੇ ਕਰੀਬ ਦਸ ਦਿਨਾਂ ਤੋਂ ਮੁਹੱਲੇ 'ਚ ਪਾਣੀ ਨਾ ਆਉਣ ਕਾਰਨ ਰੋਸ ਜਤਾਇਆ। ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੂੰ ਇਕ ਮੰਗ-ਪੱਤਰ ਰਾਹੀਂ ਕਿਹਾ ਕਿ ਉਨ੍ਹਾਂ ਦੇ ਮੁਹੱਲੇ 'ਚ ਬੀਤੇ ਦਸ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਤੇ ਜੇਕਰ ਪਾਣੀ ਆਉਂਦਾ ਵੀ ਹੈ ਤਾਂ ਪਾਣੀ ਦੀ ਸਪਲਾਈ ਉੱਚਿਤ ਢੰਗ ਨਾਲ ਨਹੀਂ ਪਹੁੰਚ ਰਹੀ ਜਿਸ ਕਾਰਨ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਤੇ ਘਰਾਂ 'ਚ ਪਾਣੀ ਨਾਲ ਸੰਬੰਧਿਤ ਕੰਮਾਂ ਨੂੰ ਲੈ ਕੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨਗਰ ਕੌਂਸਲ ਪ੍ਰਧਾਨ ਤੋਂ ਮੰਗ ਕਰਦੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ 'ਚ ਪਾਣੀ ਦੀ ਸਪਲਾਈ ਉੱਚਿਤ ਮਾਤਰਾ 'ਚ ਯਕੀਨੀ ਬਣਾਈ ਜਾਵੇ। ਸਮੱਸਿਆ ਦੇ ਸਬੰਧ 'ਚ ਮੁਹੱਲਾ ਵਾਸੀਆਂ ਵੱਲੋਂ ਮੰਗ-ਪੱਤਰ ਨਗਰ ਕੌਂਸਲ ਦੇ ਈ. ਓ. ਨੂੰ ਦਿੱਤਾ ਗਿਆ।
ਇਸ ਮੌਕੇ ਰਾਕੇਸ਼ ਸਹਿਗਲ, ਸ਼ਮੀ ਕੁਮਾਰ, ਦੀਪਕ ਕੁਮਾਰ, ਮਹਿੰਦਰ ਸਿੰਘ, ਪਰਿਧੀ ਸ਼ਰਮਾ, ਅਮਨ ਕੁਮਾਰ, ਸੋਨੀਆ ਵੋਹਰਾ, ਕਿਰਨ ਵੋਹਰਾ, ਸ਼ੀਲਾ, ਲਲਿਤਾ ਰਾਣੀ ਮੁਖ ਰੂਪ 'ਚ ਮੌਜੂਦ ਸਨ। ਇਸ ਸਮੇਂ ਨਗਰ ਕੌਂਸਲ ਦੇ ਈ. ਓ. ਭੂਸ਼ਣ ਕੁਮਾਰ ਅਗਰਵਾਲ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉੱਚਾ ਖੇੜਾ ਮੁਹੱਲੇ ਦੇ ਨਿਵਾਸੀਆਂ ਦੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਇੰਸਪੈਕਟਰ ਪਿੰਕੀ ਤੇ ਗੁਰਪਾਲ ਸਿੰਘ ਭੂਰਾ ਸੁਪਰਵਾਈਜ਼ਰ ਦੀ ਡਿਊਟੀ ਲਾ ਦਿੱਤੀ ਗਈ ਹੈ ਤੇ ਸਮੱਸਿਆ ਜਲਦ ਹੀ ਦੂਰ ਹੋਵੇਗੀ।
ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਤੇ 4 ਹੋਰਨਾਂ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ
NEXT STORY