ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਪਹਿਲਾਂ ਕੋਰੋਨਾ ਨੂੰ ਲੈ ਕੇ ਤਾਲਾਬੰਦੀ ਅਤੇ ਹੁਣ ਖੇਤੀ ਕਾਨੂੰਨਾਂ ਬਾਬਤ ਚੱਲ ਰਹੇ ਕਿਸਾਨੀ ਪ੍ਰਦਰਸ਼ਨ ਦੇ ਅਧੀਨ ਇਸ ਵਾਰ ਦੀਵਾਲੀ ਮੰਦੀ ਰਹਿਣ ਦੀਆਂ ਕਿਆਸਅਰਾਈਆਂ ਲਗਾਈਆਂ ਜਾਣ ਲੱਗੀਆਂ ਹਨ। ਹਰ ਸਾਲ ਵੱਡੇ ਪੱਧਰ 'ਤੇ ਪਟਾਕਿਆਂ ਦੀ ਸੇਲ ਕਰਨ ਵਾਲੇ ਦੁਕਾਨਦਾਰਾਂ ਨੇ ਵੀ ਇਸ ਵਾਰ ਪਟਾਕਿਆਂ ਦੀ ਵਿਕਰੀ ਤੋਂ ਹੱਥ ਪਿੱਛੇ ਖਿੱਚ ਲਏ ਹਨ, ਜਦੋਂਕਿ ਦੀਵਾਲੀ ਨਾਲ ਸਬੰਧਿਤ ਹੋਰ ਵੀ ਕਈ ਚੀਜ਼ਾਂ ਦੀ ਵਿਕਰੀ ਦੇ ਅਨੁਮਾਨ ਇਸ ਵਾਰ ਘੱਟ ਲਗਾਏ ਜਾ ਰਹੇ ਹਨ, ਜਿਸਨੂੰ ਲੈ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ 'ਚ ਇਸ ਵਾਰ ਦੀ ਦੀਵਾਲੀ ਮੰਦੀ ਰਹਿਣ ਵਾਲੀ ਹੈ, ਜਿਸਦੀ ਤਾਜ਼ੀ ਉਦਾਹਰਣ ਐਤਵਾਰ ਦੁਸਹਿਰੇ ਵਾਲੇ ਦਿਨ ਪੰਜਾਬ ਭਰ ਅੰਦਰ ਵੇਖਣ ਨੂੰ ਮਿਲ ਗਈ ਹੈ। ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਵਰਗ ਸਰਕਾਰਾਂ ਖ਼ਿਲਾਫ਼ ਰੋਸ 'ਚ ਹਨ। ਹਰ ਸਾਲ ਕਿਸੇ ਨਾ ਕਿਸੇ ਕਾਰਨ ਕਾਲੀ ਦੀਵਾਲੀ ਮਨਾਈ ਹੀ ਜਾਂਦੀ ਹੈ ਅਤੇ ਇਸ ਵਾਰ ਖੇਤੀ ਕਾਨੂੰਨਾਂ ਕਾਰਨ ਦੀਵਾਲੀ ਦੇ ਦੀਵਿਆਂ ਦੀ ਰੌਸ਼ਨੀ ਮੱਧਮ ਹੋਣ ਵਾਲੀ ਹੈ।
ਇਹ ਵੀ ਪੜ੍ਹੋ : ਜਲਾਲਪੁਰ ਕਾਂਡ ਦੇ ਦੋਸ਼ੀਆਂ ਨੂੰ ਪੰਜਾਬ ਸਰਕਾਰ ਸਖ਼ਤ ਸਜ਼ਾ ਦਿਵਾਉਣ ਲਈ ਵਚਨਬੱਧ : ਅਰੁਣਾ ਚੌਧਰੀ
ਝੋਨੇ ਦੇ ਸੀਜ਼ਨ 'ਚ ਕਿਸਾਨ ਖੁਸ਼ੀ-ਖੁਸ਼ੀ ਮਨਾਉਂਦੇ ਸਨ ਦੀਵਾਲੀ
ਦੇਸ਼ ਭਰ ਵਾਂਗ ਪੰਜਾਬ ਅੰਦਰ ਕਿਸਾਨ ਵਰਗ ਵੱਡੇ ਪੱਧਰ 'ਤੇ ਦੀਵਾਲੀ ਦਾ ਤਿਉਹਾਰ ਮਨਾਉਂਦਾ ਹੈ, ਕਿਉਂਕਿ ਦੀਵਾਲੀ ਦਾ ਤਿਉਹਾਰ ਸਿੱਖ ਧਰਮ ਨਾਲ ਵੀ ਜੁੜਿਆ ਹੈ ਪਰ ਇਸ ਵਾਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਕਾਰਨ ਕਿਸਾਨ ਵਰਗ ਫ਼ਿਕਰਮੰਦ ਹੈ। ਝੋਨੇ ਦੀ ਕਟਾਈ ਸਮੇਂ ਹਰ ਸਾਲ ਆਉਣ ਵਾਲਾ ਦੀਵਾਲੀ ਦਾ ਤਿਉਹਾਰ ਪੰਜਾਬ ਅੰਦਰ ਖੁਸ਼ੀ-ਖੁਸ਼ੀ ਮਨਾਇਆ ਜਾਂਦਾ ਹੈ ਪਰ ਇਸ ਵਾਰ ਪੰਜਾਬ ਦੇ ਕਿਸਾਨਾਂ ਦਾ ਵੱਡਾ ਹਿੱਸਾ ਪ੍ਰਦਰਸ਼ਨ 'ਚ ਮਸ਼ਰੂਫ਼ ਹੈ। ਅਜਿਹੇ ਵਕਤ 'ਚ ਦੀਵਾਲੀ ਸਬੰਧੀ ਕਿਸਾਨਾਂ ਦੇ ਘਰਾਂ 'ਚ ਚਾਅ ਪਹਿਲਾਂ ਵਾਂਗ ਨਹੀਂ ਹੈ। ਸੌਖੀ ਜਿਹੀ ਗੱਲ ਹੈ ਕਿ ਜੇਕਰ ਕਿਸਾਨ-ਮਜ਼ਦੂਰ ਵਰਗ ਦੀਵਾਲੀ ਨਹੀਂ ਮਨਾਉਂਦਾ ਤਾਂ ਇਸਦਾ ਇੱਕ ਵੱਡਾ ਅਸਰ ਮਾਰਕਿਟ 'ਤੇ ਵੀ ਪਵੇਗਾ। ਪੰਜਾਬ ਦੇ ਅਜੋਕੇ ਹਾਲਾਤਾਂ ਦੇ ਚੱਲਦਿਆਂ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਬਣੇ ਹੋਏ ਹਨ, ਇਸ ਵਾਰ ਮਾਰਕਿਟ ਮੰਦੀ ਰਹੇਗੀ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਸਕੀ ਨਾਬਾਲਗ ਭਾਣਜੀ ਨਾਲ ਮਾਮੇ ਦੀ ਘਟੀਆਂ ਕਰਤੂਤ
ਸੀਜ਼ਨ ਦੌਰਾਨ ਮਿਸ਼ਠਾਨ ਭੰਡਾਰਾਂ 'ਤੇ ਕੀਤੀ ਜਾਵੇਗੀ ਛਾਪੇਮਾਰੀ : ਫੂਡ ਇੰਸਪੈਕਟਰ
ਤਿਉਹਾਰਾਂ ਦੇ ਸੀਜ਼ਨ ਕਾਰਨ ਸਿਹਤ ਮਹਿਕਮੇ ਨੇ ਵੀ ਤਿਆਰੀਆਂ ਖਿੱਚ ਲਈਆਂ ਹਨ। ਮਿਠਾਈਆਂ 'ਚ ਇਸ ਵਾਰ ਕਿਸੇ ਤਰ੍ਹਾਂ ਦੀ ਮਿਲਾਵਟਖ਼ੋਰੀ ਨਾ ਹੋਵੇ, ਇਸ ਲਈ
ਸਿਹਤ ਮਹਿਕਮੇ ਟੀਮਾਂ ਗਠਨ ਕਰਕੇ ਐਕਸ਼ਨ ਲੈਣ ਦੀ ਫ਼ਿਰਾਕ 'ਚ ਹੈ। ਫੂਡ ਇੰਸਪੈਕਟਰ ਸੰਜੈ ਖਟਿਆਲ ਨੇ ਦੱਸਿਆ ਸਿਹਤ ਮਹਿਕਮੇ ਲੋਕਾਂ ਦੀ ਸਿਹਤ ਲਈ ਸਿਹਤ ਮਹਿਕਮੇ ਫਿਕਰਮੰਦ ਹੈ ਅਤੇ ਉਹ ਕਿਸੇ ਵੀ ਵਿਅਕਤੀ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜ਼ਾਜ਼ਤ ਨਹੀਂ ਦੇਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਅਤੇ ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਵਾਈ ਯੂਨੀਅਨ ਨਾਲ ਮੀਟਿੰਗ ਕਰ ਚੁੱਕੇ ਹਨ। ਮੀਟਿੰਗ ਦੌਰਾਨ ਸਮੂਹ ਮਿਸ਼ਠਾਨ ਭੰਡਾਰ ਦੇ ਮਾਲਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਕੋਵਿਡ-19 ਦੇ ਚੱਲਦਿਆਂ ਪ੍ਰਸਾਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਤੋਂ ਇਲਾਵਾ ਮਿਠਾਈ ਬਣਾਉਣ ਸਮੇਂ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਮਿਲਾਵਟੀ ਦੁੱਧ, ਮੱਖਣ, ਪਨੀਰ, ਖੋਹਾ ਆਦਿ ਵਰਤਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਮਿਲਾਵਟ ਕਰਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਮਹਿਕਮੇ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਇਫੈਕਟ : ਦਰਸ਼ਕਾਂ ਦੀ ਭੀੜ ਦਾ ਇੰਤਜ਼ਾਰ ਕਰਦਾ ਰਹਿ ਗਿਆ ਰਾਵਣ
ਯੂ-ਟਰਨ ਦੇ ਇਲਜ਼ਾਮਾਂ 'ਤੇ ਮਜੀਠੀਆ ਦਾ ਕੈਪਟਨ ਨੂੰ ਠੋਕਵਾਂ ਜਵਾਬ (ਵੀਡੀਓ)
NEXT STORY