ਪੱਟੀ - ਪੱਟੀ ਵਾਲੀ ਰੋਹੀ ਦੇ ਪਾਣੀ ਦੀ ਹਥਾੜ ਖੇਤਰ ਦੇ ਪਿੰਡ ਸੀਤੋ ਨੌਂਆਬਾਦ 'ਚ ਨਿਕਾਸੀ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਕਮੇਟੀ ਸਤਨਾਮ ਪੰਨੂੰ ਗਰੁੱਪ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਪਰ ਅੱਜ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਰੋਹੀ 'ਚ ਲੱਗੇ ਰੁਕਾਵਟੀ ਬੰਨ੍ਹਾਂ ਨੂੰ ਤੁੜਵਾ ਕੇ ਪਾਣੀ ਦੀ ਨਿਕਾਸੀ ਚਾਲੂ ਕਰਵਾ ਦਿੱਤੀ ਗਈ।
ਇਸ ਸਬੰਧੀ ਕਿਸਾਨ ਆਗੂ ਸੁਖਵਿੰਦਰ ਸਿੰਘ ਸੱਭਰਾਂ ਨੇ ਕਿਹਾ ਕਿ ਰੋਹੀ 'ਚ ਪਾਣੀ ਦੀ ਨਿਕਾਸੀ ਨੂੰ ਰੋਕਣ ਲਈ ਕੁਝ ਲੋਕਾਂ ਵੱਲੋਂ ਬਣਾਏ ਗਏ ਰੁਕਾਵਟੀ ਬੰਨ੍ਹਾਂ ਕਾਰਨ ਚਾਰ-ਪੰਜ ਫਸਲਾਂ ਖਰਾਬ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਰੋਹੀ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਦੀਆਂ ਸੈਂਕੜੇ ਏਕੜ ਫਸਲਾਂ ਬਰਸਾਤਾਂ ਦੌਰਾਨ ਖਰਾਬ ਹੋ ਜਾਂਦੀਆਂ ਹਨ ਪਰ ਇਸ ਮਾਮਲੇ 'ਤੇ ਸਿਆਸਤ ਕੀਤੀ ਜਾ ਰਹੀ ਸੀ, ਜਿਸ ਕਾਰਨ ਰੋਹੀ ਦੇ ਪਾਣੀ ਤੋਂ ਪੀੜਤ ਲੋਕ ਜਥੇਬੰਦੀ ਦੀ ਅਗਵਾਈ ਹੇਠ ਇਕੱਠੇ ਹੋ ਕੇ ਧਰਨੇ-ਮੁਜ਼ਾਹਰੇ ਕਰਨ ਲਈ ਮਜਬੂਰ ਸਨ ਪਰ ਜ਼ਿਲੇ ਦੇ ਡੀ. ਸੀ. ਵੱਲੋਂ ਅੱਜ ਰੁਕਾਵਟੀ ਬੰਨ੍ਹਾਂ ਨੂੰ ਤੁੜਵਾਉਣ ਨਾਲ ਕਿਸਾਨ ਜਥੇਬੰਦੀ ਦੇ ਸੰਘਰਸ਼ ਨੂੰ ਬੂਰ ਪਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਰੋਹੀ ਦੇ ਪਾਣੀ ਦੀ ਨਿਕਾਸੀ ਲਈ ਐਕਵਾਇਰ ਕੀਤੀ ਗਈ ਜ਼ਮੀਨ ਤੇ ਪਿਛਲੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਸਰਕਾਰ ਤੁਰੰਤ ਦੇਵੇ। 6 ਜੁਲਾਈ ਨੂੰ ਜ਼ਿਲੇ ਦੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਹੋਵੇਗੀ, ਜਿਸ 'ਚ ਇਨ੍ਹਾਂ ਮੁੱਦਿਆਂ 'ਤੇ ਗੱਲਬਾਤ ਹੋਵੇਗੀ। ਇਸ ਸਮੇਂ ਗੁਰਦੇਵ ਸਿੰਘ ਸੀਤੋ ਤੇ ਸੰਤੋਖ ਸਿੰਘ ਦੁੱਬਲੀ ਤੋਂ ਇਲਾਵਾ ਇਲਾਕੇ ਦੇ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।
ਮੁੱਖ ਮੰਤਰੀ ਕੈਪਟਨ ਦੇ ਐਲਾਨ ਤੋਂ ਬਾਅਦ ਛੋਟੇ ਕਿਸਾਨਾਂ ਨੇ ਰੋਕਿਆ ਕਿਸ਼ਤਾਂ ਦਾ ਭੁਗਤਾਨ, ਵਸੂਲੀ 'ਚ ਆਈ 10.76 ਫੀਸਦੀ ਦੀ ਗਿਰਾਵਟ
NEXT STORY