ਜਲੰਧਰ (ਸੋਨੂੰ)— ਅੱਜ ਤੋਂ ਪੂਰੇ ਦੇਸ਼ 'ਚ ਦੇਵੀ ਮਾਤਾ ਦੇ ਨਵਰਾਤਰੇ ਸ਼ੁਰੂ ਹੋ ਗਏ ਹਨ। ਨਵਰਾਤਰੇ ਦੇ ਪਹਿਲੇ ਦਿਨ ਜਲੰਧਰ 'ਚ ਰੌਣਕਾਂ ਵੇਖਣ ਨੂੰ ਮਿਲੀਆਂ। ਮਾਂ ਸ਼ੈਲਪੁੱਤਰੀ ਦੀ ਪੂਜਾ ਲਈ ਜਲੰਧਰ ਦੇ ਚਿੰਤਪੂਰਨੀ ਮੰਦਿਰ 'ਚ ਭਗਤਾਂ ਦੀ ਭੀੜ ਲੱਗੀ ਰਹੀ।
ਇਹ ਵੀ ਪੜ੍ਹੋ: ਸ਼ਮਸ਼ਾਨਘਾਟ ਦੇ ਦਾਨ ਪਾਤਰ 'ਚੋਂ ਨਿਕਲਿਆ ਕੁਝ ਅਜਿਹਾ, ਜਿਸ ਨੂੰ ਵੇਖ ਸੇਵਾਦਾਰ ਵੀ ਰਹਿ ਗਏ ਦੰਗ
ਇਸ ਪਾਵਨ ਤਿਉਹਾਰ ਮੌਕੇ ਭਗਤਾਂ 'ਚ ਵੱਖਰਾ ਹੀ ਉਤਸ਼ਾਹ ਨਜ਼ਰ ਆ ਰਿਹਾ ਹੈ। ਮੰਦਿਰਾਂ 'ਚ ਮਾਤਾ ਦਾ ਦਰਬਾਰ 'ਜੈ ਮਾਤਾ ਦੀ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਹੈ। ਚਾਰੋਂ ਪਾਸੇ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ।
ਇਹ ਵੀ ਪੜ੍ਹੋ: ਰਾਹ ਜਾਂਦੀ ਬੀਬੀ ਨੂੰ ਝਪਟਮਾਰਾਂ ਨੇ ਘੇਰਿਆ,ਵਾਹ ਨਾ ਚੱਲਦਾ ਵੇਖ ਦਾਗੇ ਹਵਾਈ ਫ਼ਾਇਰ
ਇਥੇ ਦੱਸਣਯੋਗ ਹੈ ਕਿ ਨਵਰਾਤਰੇ ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਦੁਰਗਾ ਉਂਝ ਤਾਂ ਹਰ ਰੂਪ 'ਚ ਆਪਣੇ ਭਗਤਾਂ ਦੀ ਪੁਕਾਰ ਸੁਣਦੀ ਹੈ ਪਰ ਮਾਤਾ ਵੈਸ਼ਨੋ ਦੇਵੀ ਦੀ ਗੱਲ ਸਭ ਤੋਂ ਨਿਰਾਲੀ ਹੈ, ਜਿੱਥੇ ਮਾਂ ਦੁਰਗਾ ਪਵਿੱਤਰ ਪਿੰਡੀਆਂ ਦੇ ਰੂਪ 'ਚ ਬਿਰਾਜਮਾਨ ਹੈ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਭਗਤਾਂ 'ਚ ਖੁਸ਼ੀ ਅਤੇ ਉਤਸ਼ਾਹ ਵੇਖਦੇ ਹੀ ਬਣਦਾ ਹੈ।
ਇਹ ਵੀ ਪੜ੍ਹੋ: ਹੁਕਮਾਂ ਦੀ ਉਲੰਘਣਾ ਕਰਨ 'ਤੇ ਸਿੱਖਿਆ ਮੰਤਰੀ ਦੀ ਸਖ਼ਤ ਕਾਰਵਾਈ, 9 ਸਕੂਲਾਂ ਦੀ ਐੱਨ.ਓ.ਸੀਜ਼. ਰੱਦ
ਵੈਸ਼ਨੋ ਦੇਵੀ ਮੰਦਰ ਜੰਮੂ-ਕਸ਼ਮੀਰ 'ਚ ਮੌਜੂਦ ਹੈ। ਵੈਸ਼ਨੋ ਦੇਵੀ ਮੰਦਰ ਦੀ ਲੋਕਪ੍ਰਿਅੰਤਾ ਦਾ ਅੰਦਾਜ਼ਾ ਲਗਾਉਣਾ ਆਸਾਨ ਨਹੀਂ ਹੈ। ਪੂਰੇ ਦੇਸ਼ 'ਚ ਇਸ ਸ਼ਕਤੀਪੀਠ 'ਤੇ ਮਾਂ ਦੇ ਭਗਤਾਂ ਦੀ ਭੀੜ ਸ਼ਾਇਦ ਸਭ ਤੋਂ ਜ਼ਿਆਦਾ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੰਦਿਰਾਂ 'ਚ ਆਉਣ ਵਾਲੇ ਭਗਤਾਂ ਨੂੰ ਲੈ ਕੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਭਗਤਾਂ ਦਾ ਤਾਪਮਾਨ ਜਾਂਚ ਕੇ ਮੰਦਿਰਾਂ 'ਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ।
ਸ਼ਰਮਨਾਕ ! ਖੰਨਾ ਆਈ. ਟੀ. ਆਈ. ਦੇ ਪ੍ਰਿੰਸੀਪਲ ਦੀ ਕਥਿਤ ਇਤਰਾਜ਼ਯੋਗ ਵੀਡੀਓ ਵਾਇਰਲ
NEXT STORY