ਲੁਧਿਆਣਾ (ਰਾਮ)— ਜਲੰਧਰ ਦੀ ਕੁਸੁਮ ਤੋਂ ਬਾਅਦ ਲੁਧਿਆਣਾ 'ਚ ਇਕ ਜਨਾਨੀ ਵੱਲੋਂ ਝਪਟਮਾਰਾਂ ਅੱਗੇ ਬਹਾਦਰੀ ਵਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਨਾਨੀ ਵੱਲੋਂ ਝਪਟਮਾਰਾਂ ਅੱਗੇ ਵਿਖਾਈ ਗਈ ਬਹਾਦਰੀ ਤੋਂ ਡਰੇ ਹੋਏ ਝਪਟਮਾਰਾਂ ਨੂੰ ਆਪਣੇ ਬਚਾਅ ਲਈ ਕਥਿਤ ਰੂਪ ਨਾਲ ਫ਼ਾਇਰ ਕਰਨਾ ਪਿਆ। ਫਿਰ ਵੀ ਬਹਾਦਰ ਜਨਾਨੀ ਨੇ ਝਪਟਮਾਰਾਂ ਦਾ ਪਿੱਛਾ ਨਹੀਂ ਛੱਡਿਆ ਅਤੇ ਉਹ ਜਨਾਨੀ ਦੇ ਗਲੇ ਦੀ ਚੇਨ ਝਪਟਣ ਤੋਂ ਬਾਅਦ ਫਰਾਰ ਹੋਣ 'ਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ: ਪਟਿਆਲਾ 'ਚ ਪੈਸਿਆਂ ਖਾਤਿਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਝਪਟਮਾਰੀ ਦੀ ਇਹ ਵਾਰਦਾਤ ਨੇੜੇ ਹੀ ਲੱਗੇ ਹੋਏ ਇਕ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਸਿਮਰਨਜੀਤ ਕੌਰ ਪੁਲਸ ਟੀਮ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਨਿਊ ਮੋਤੀ ਨਗਰ ਦੀ ਗਲੀ ਨੰ. 4 ਦੀ ਰਹਿਣ ਵਾਲੀ ਨਰਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਹ ਦੁੱਧ ਲੈ ਕੇ ਆਪਣੀ ਬੇਟੀ ਦੇ ਨਾਲ ਦੁਪਹਿਰ ਕਰੀਬ 3 ਵਜੇ ਘਰ ਆਈ ਸੀ। ਇਸ ਦੌਰਾਨ ਇਕ ਮੋਟਰਸਾਈਕਲ 'ਤੇ ਮੂੰਹ ਬੰਨ੍ਹੇ ਹੋਏ 2 ਨੌਜਵਾਨ ਆਏ, ਜਿਨ੍ਹਾਂ ਨੇ ਉਸ ਦੇ ਗਲੇ 'ਚ ਪਾਈ ਹੋਈ ਸੋਨੇ ਦੀ ਕਰੀਬ 3 ਤੋਲੇ ਦੀ ਚੇਨ ਝਪਟ ਲਈ।
ਇਹ ਵੀ ਪੜ੍ਹੋ: ਜਲੰਧਰ 'ਚ ਦਿਨ-ਦਿਹਾੜੇ ਬੈਂਕ ਡਕੈਤੀ, ਸੁਰੱਖਿਆ ਕਾਮੇ ਨੂੰ ਗੋਲੀਆਂ ਮਾਰ ਲੁੱਟੀ ਲੱਖਾਂ ਦੀ ਨਕਦੀ (ਵੀਡੀਓ)
ਉਨ੍ਹਾਂ ਦਾ ਵਿਰੋਧ ਕਰਨ ਲਈ ਉਹ ਉਨ੍ਹਾ ਦੇ ਪਿੱਛੇ ਭੱਜੀ ਤਾਂ ਪਹਿਲਾਂ ਉਨ੍ਹਾਂ ਨੇ ਇਕ ਖਿਡੌਣਾ ਪਿਸਤੌਲ ਨਾਲ ਫਾਇਰ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਨਰਿੰਦਰ ਕੌਰ ਨੇ ਇਟ ਚੁੱਕ ਕੇ ਉਨ੍ਹਾਂ ਵੱਲ ਸੁੱਟੀ ਤਾਂ ਝਪਟਮਾਰਾਂ ਨੇ ਦੇਸੀ ਕੱਟੇ ਨਾਲ ਫਾਇਰ ਕਰ ਦਿੱਤਾ, ਜਿਸ ਦੇ ਬਾਅਦ ਉਹ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ। ਸਬ-ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਮੌਕੇ ਤੋਂ ਇਕ ਖਾਲੀ ਖੋਲ੍ਹ ਬਰਾਮਦ ਕਰਕੇ ਝਪਟਮਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਯੂ.ਪੀ.ਤੋਂ ਝੋਨੇ ਦਾ ਭਰਿਆ ਆਇਆ ਟਰਾਲਾ ਕਿਸਾਨਾਂ ਨੇ ਘਰਿਆ
NEXT STORY