ਬਟਾਲਾ, (ਸੈਂਡੀ/ਸਾਹਿਲ)- ਬੀਤੀ ਰਾਤ ਨਜ਼ਦੀਕੀ ਪਿੰਡ ਸ਼ਾਹਪੁਰਾ ਵਿਖੇ ਲੜਾਈ ਝਗੜੇ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਕੁੱਟਮਾਰ ਕਰਕੇ ਉਸ ਦੀ ਦਾੜ੍ਹੀ ਪੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰੰਥੀ ਦਲਬੀਰ ਸਿੰਘ ਪੁੱਤਰ ਬਾਊ ਰਾਮ ਨੇ ਕਥਿਤ ਤੌਰ 'ਤੇ ਦੱਸਿਆ ਕਿ ਮੈਂ ਪਿਛਲੇ 25 ਸਾਲਾਂ ਤੋਂ ਪਿੰਡ 'ਚ ਗੁਰਦੁਆਰਾ ਸਾਹਿਬ ਦੀ ਸੇਵਾ ਕਰਦਾ ਆ ਰਿਹਾ ਹਾਂ ਅਤੇ ਬੀਤੇ ਇਕ ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਪਿੰਡ ਦੇ ਕੁਝ ਵਿਅਕਤੀਆਂ ਦੇ ਨਾਲ ਲੜਾਈ ਹੋਈ ਸੀ ਅਤੇ ਬੀਤੇ ਕੱਲ ਉਕਤ ਵਿਅਕਤੀਆਂ ਦਾ ਮੇਰੇ ਸਾਂਢੂ ਦੇ ਬੱਚਿਆਂ ਨਾਲ ਝਗੜਾ ਹੋ ਗਿਆ ਅਤੇ ਉਸ ਝਗੜੇ ਦਾ ਰਾਜ਼ੀਨਾਮਾ ਪਿੰਡ ਦੇ ਇਕ ਮੋਹਤਬਰ ਵਿਅਕਤੀ ਦੇ ਘਰ ਹੋ ਰਿਹਾ ਸੀ ਅਤੇ ਮੈਂ ਵੀ ਉਥੇ ਗਿਆ ਸੀ ਅਤੇ ਕਿਸੇ ਕਾਰਨ ਰਾਜ਼ੀਨਾਮਾ ਨਾ ਹੋ ਪਾਇਆ ਤਾਂ ਅਸੀਂ ਉੱਠ ਕੇ ਆਪਣੇ ਘਰ ਨੂੰ ਆਉਣ ਲੱਗੇ ਤਾਂ ਰਸਤੇ 'ਚ ਉਕਤ ਵਿਅਕਤੀਆਂ ਨੇ ਮੈਨੂੰ ਤੇ ਮੇਰੇ ਲੜਕੇ ਗੁਰਦੀਪ ਸਿੰਘ ਨੂੰ ਰੋਕ ਕੇ ਸਾਡੀ ਮਾਰਕੁੱਟਾਈ ਕੀਤੀ ਅਤੇ ਮੇਰੀ ਦਾੜ੍ਹੀ ਵੀ ਬੁਰੀ ਤਰ੍ਹਾਂ ਪੁੱਟ ਦਿੱਤੀ। ਉਸਨੇ ਦੱਸਿਆ ਕਿ ਇਸ ਸਬੰਧੀ ਸਬੰਧਤ ਥਾਣਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਵਿਅਕਤੀ ਦੀ ਕੁੱਟਮਾਰ ਕਰਨ ਵਾਲਿਆਂ 'ਤੇ ਕੇਸ ਦਰਜ
NEXT STORY