ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਛੋਟੀ ਜਿਹੀ ਗੱਲ 'ਤੇ ਤਕਰਾਰ ਹੋਣ 'ਤੇ ਇਕ ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਨ ਦੇ ਮਾਮਲੇ 'ਚ ਕਈ ਵਿਅਕਤੀਆਂ ਖਿਲਾਫ ਥਾਣਾ ਭਦੌੜ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਤਲਵੰਡੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਅਮਨਦੀਪ ਸਿੰਘ ਉਰਫ ਅਮਨੀ ਤੇਲ ਵਾਲੀ ਗੱਡੀ 'ਤੇ ਡਰਾਈਵਰੀ ਦਾ ਕੰਮ ਕਰਦਾ ਹੈ। ਉਹ ਗੱਡੀ ਉਸ ਦੇ ਘਰ ਦੇ ਅੱਗੇ ਖੜ੍ਹੀ ਕਰ ਕੇ ਉਸ ਵਿਚ ਟੇਪ ਰਿਕਾਰਡ ਉੱਚੀ ਆਵਾਜ਼ ਵਿਚ ਵਜਾਉਂਦਾ ਸੀ। ਉਸ ਵੱਲੋਂ ਰੋਕਣ 'ਤੇ ਅਮਨਦੀਪ ਸਿੰਘ ਅਤੇ ਭੀਮ ਸਿੰਘ ਪੁੱਤਰ ਗੋਹਲਾ ਸਿੰਘ ਅਤੇ ਗੋਹਲਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਤਲਵੰਡੀ ਨੇ ਉਸ ਦੀ ਕੁੱਟਮਾਰ ਕੀਤੀ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਸ. ਬੀ. ਆਈ. ਬੈਂਕ ਦਾ ਸਟਰਾਂਗ ਰੂਮ ਤੋੜਨ ਦੀ ਅਸਫ਼ਲ ਕੋਸ਼ਿਸ਼
NEXT STORY