ਪਟਿਆਲਾ (ਬਲਜਿੰਦਰ) : 30 ਸਾਲਾਂ ਬਾਅਦ ਪਟਿਆਲਾ ਨੂੰ ਇਕ ਵਾਰ ਫਿਰ ਤੋਂ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ। ਕੀ ਸ਼ਹਿਰ ਅਤੇ ਕੀ ਪਿੰਡ ਸਮੁੱਚਾ ਜ਼ਿਲ੍ਹਾ ਹੜ੍ਹਾਂ ਨੇ ਲਪੇਟ ’ਚ ਲੈ ਲਿਆ। ਅਜਿਹੇ ’ਚ ਜਿਥੇ ਸਿਵਲ ਪ੍ਰਸ਼ਾਸਨ ਤੇ ਲੋਕ ਹੜ੍ਹ ਪੀੜ੍ਹਤਾਂ ਦੀ ਮਦਦ ਵਿਚ ਜੁਟੇ, ਉਥੇ ਪਟਿਆਲਾ ਪੁਲਸ ਨੇ ਇਸ ਵਾਰ ਨਿਵੇਕਲੀ ਪਹਿਲ ਕਰਦਿਆਂ ਦੋਹਰੀ ਭੂਮਿਕਾ ਨਿਭਾਈ। ਖੁੱਦ ਐੱਸ. ਐੱਸ. ਪੀ. ਵਰੁਣ ਸ਼ਰਮਾ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਜੁਟੇ ਰਹੇ। ਜਿਥੇ ਉਨ੍ਹਾਂ ਨੇ ਅਮਨ ਤੇ ਕਾਨੂੰਨ ਨੂੰ ਪੂਰੀ ਤਰ੍ਹਾਂ ਕੰਟਰੋਲ ਵਿਚ ਰੱਖਿਆ, ਉਥੇ ਹੀ ਹੜ੍ਹ ਪੀੜ੍ਹਤਾਂ ਤੱਕ ਰਾਸ਼ਨ ਅਤੇ ਹੋਰ ਖਾਣਪੀਣ ਦੀ ਸਮੱਗਰੀ, ਪੀਣ ਵਾਲਾ ਪਾਣੀ, ਦਵਾਈਆਂ ਮੁਹੱਈਆ ਕਰਵਾਈਆਂ। ਇਸ ਦੇ ਨਾਲ ਹੀ ਸੈਂਕੜੇ ਦੀ ਗਿਣਤੀ ਵਿਚ ਲੋਕਾਂ ਨੂੰ ਘਰਾਂ ਵਿਚੋਂ ਕੱਢ ਕੇ ਰਾਹਤ ਕੈਂਪਾਂ ਤੱਕ ਪਹੁੰਚਾਇਆ। ਇਸ ਸਮੁੱਚੇ ਕਾਰਜ ਦੀ ਨਿਗਰਾਨੀ ਖੁੱਦ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਕੀਤੀ ਤੇ ਉਨ੍ਹਾਂ ਦੇ ਨਾਲ ਐੱਸ. ਪੀ. ਸਿਟੀ ਸਰਫਰਾਜ ਆਲਮ, ਐੱਸ. ਪੀ. ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ, ਡੀ. ਐੱਸ. ਪੀ. ਸਿਟੀ ਜਸਵਿੰਦਰ ਸਿੰਘ ਟਿਵਾਣਾ, ਡੀ. ਐੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਏ ਅਤੇ ਸੰਕਟ ਦੀ ਇਸ ਘੜੀ ਵਿਚ ਲੋਕਾਂ ਦਾ ਸਾਥ ਦਿੱਤਾ। ਪਟਿਆਲਾ ਪੁਲਸ ਲਈ ਅਮਨ ਅਤੇ ਕਾਨੂੰਨ ਇਸ ਲਈ ਇਕ ਵੱਡੀ ਚੁਣੌਤੀ ਸੀ ਕਿ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਣ ਵਾਲੇ ਝਗਡ਼ਿਆਂ ਅਤੇ ਹੜ੍ਹ ਪੀੜ੍ਹਤਾਂ ਦੇ ਸਾਮਾਨ ਦੀ ਸੁਰੱਖਿਆ ਬਹੁਤ ਵੱਡਾ ਮੁੱਦਾ ਸੀ ਪਰ ਪਟਿਆਲਾ ਪੁਲਸ ਨੇ ਇਸ ਨੂੰ ਬਾਖੂਬੀ ਨਿਭਾਇਆ।
ਸਭ ਤੋਂ ਅਹਿਮ ਇਹ ਗੱਲ ਦੇਖਣ ਵਾਲੀ ਰਹੀ ਕਿ ਆਰਮੀ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਦੇ ਨਾਲ ਨਾਲ ਪਟਿਆਲਾ ਪੁਲਸ ਵਲੋਂ ਵੱਡੇ ਪੱਧਰ ’ਤੇ ਸੈਂਕੜੇ ਦੀ ਗਿਣਤੀ ਵਿਚ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਤੋਂ ਲੈ ਕੇ ਰਾਹਤ ਕੈਂਪਾਂ ਤੱਕ ਪਹੁੰਚਾਇਆ। ਹਾਲਾਂਕਿ ਇਸ ਦੌਰਾਨ ਐੱਸ. ਪੀ. ਸਿਟੀ ਸਰਫਰਾਜ ਆਲਮ, ਡੀ. ਐੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਅਤੇ ਥਾਣਾ ਜੁਲਕਾਂ ਦੇ ਐੱਸ. ਐੱਚ. ਓ. ਇੰਸ. ਹਰਜਿੰਦਰ ਸਿੰਘ ਜਿਹਡ਼ੀ ਮੋਟਰਬੋਟ ਵਿਚ ਸਵਾਰ ਸਨ, ਉਹ ਹੜ੍ਹ ਪੀੜ੍ਹਤਾਂ ਦੀ ਮਦਦ ਕਰਦੇ ਹੋਏ ਹਾਦਸੇ ਦਾ ਸ਼ਿਕਾਰ ਵੀ ਹੋ ਗਈ ਸੀ। ਇਸ ਤਰ੍ਹਾਂ ਪਟਿਆਲਾ ਪੁਲਸ ਨੇ ਜਾਨ ’ਤੇ ਖੇਡ ਕੇ ਲੋਕਾਂ ਦੀ ਰੱਖਿਆ ਕੀਤੀ।
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਨੇ ਬੰਨ੍ਹ ’ਚ ਪਈਆਂ ਤਰੇੜਾਂ ਨੂੰ ਭਰਨ ਦੇ ਕੰਮ ਦਾ ਲਿਆ ਜਾਇਜ਼ਾ, 2 ਦਿਨ ਹੋਰ ਬੰਦ ਰਹਿਣਗੇ ਲੋਹੀਆਂ ਦੇ ਸਰਕਾਰੀ ਸਕੂਲ
ਇਸ ਸੰਬੰਧੀ ਐੱਸ. ਐੱਸ. ਪੀ. ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਲੋਕਾਂ ਦੀ ਸੇਵਾ ਹੀ ਸਾਡਾ ਫਰਜ਼ ਹੈ। ਖਾਸ ਤੌਰ ’ਤੇ ਜਦੋਂ ਸੰਕਟ ਦਾ ਸਮਾਂ ਹੋਵੇ ਭਾਵੇਂ ਉਹ ਕਰੋਨਾ ਕਾਲ ਸੀ ਜਾਂ ਫਿਰ ਹੁਣ ਹੜ੍ਹਾਂ ਦੀ ਮਾਰ ਤਾਂ ਪੁਲਸ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਇਕ ਪਾਸੇ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ ਹੁੰਦਾ ਹੈ ਅਤੇ ਦੂਜੇ ਪਾਸੇ ਲੋਕਾਂ ਦੇ ਜਾਨ ਤੇ ਮਾਲ ਦੀ ਰੱਖਿਆ ਕਰਨ ਦੇ ਨਾਲ ਨਾਲ ਉਨ੍ਹਾਂ ਤੱਕ ਰਾਹਤ ਪਹੁੰਚਾਉਣਾ ਵੀ ਹੁੰਦਾ ਹੈ। ਹੜ੍ਹ ਅਚਾਨਕ ਆਏ, ਮੁੱਖ ਮੰਤਰੀ ਭਗਵੰਤ ਮਾਨ, ਡੀ. ਜੀ. ਪੀ. ਗੌਰਵ ਯਾਦਵ ਅਤੇ ਆਈ. ਜੀ. ਪਟਿਆਲਾ ਮੁਖਵਿੰਦਰ ਸਿੰਘ ਛੀਨਾ ਵੱਲੋਂ ਸਪਸ਼ਟ ਹੁਕਮ ਸਨ ਕਿ ਜਿੰਨੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ, ਮਦਦ ਕਰੋ।
ਸਮੁੱਚੇ ਸਬ ਡਵੀਜ਼ਨ ਦੇ ਡਿਪਟੀ ਸਾਹਿਬਾਨ, ਥਾਣਿਆਂ ਦੇ ਮੁਖੀ ਅਤੇ ਸਮੁੱਚੇ ਸਟਾਫ ਵਲੋਂ ਦਿਨ-ਰਾਤ ਇਕ ਕਰ ਕੇ ਲੋਕਾਂ ਦੀ ਮਦਦ ਕੀਤੀ ਗਈ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸੰਕਟ ਦੇ ਸਮੇਂ ਵਿਚ ਪੂਰਨ ਸਹਿਯੋਗ ਦਿੱਤਾ ਅਤੇ ਸਮੁੱਚੇ ਅਫਸਰਾਂ ਨੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ।
ਇਹ ਵੀ ਪੜ੍ਹੋ : ਖਿਡੌਣਾ ਫੈਕਟਰੀ ’ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੇ ਨੁਕਸਾਨ ਦਾ ਸ਼ੱਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਂਦਪੁਰ ਬੰਨ੍ਹ ਨੇ ਉਜਾੜੇ ਮਾਨਸਾ ਦੇ ਕਈ ਪਿੰਡ, ਮਚ ਗਈ ਹਾਹਾਕਾਰ, ਵੀਡੀਓ 'ਚ ਵੇਖੋ ਦਰਦ ਬਿਆਨ ਕਰ ਰਹੇ ਲੋਕ
NEXT STORY