ਅੰਮ੍ਰਿਤਸਰ (ਸਰਬਜੀਤ)- ਦਵਿੰਦਰ ਪਾਲ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਰਨਲ ਇਜਲਾਸ ਦੌਰਾਨ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 148 ਮੈਂਬਰਾਂ ਵਿੱਚੋਂ 140 ਮੈਂਬਰ ਹਾਜ਼ਰ ਹੋਏ ਹਨ। ਇਸ ਦੌਰਾਨ ਪ੍ਰਧਾਨ ਦੀ ਹੋਣ ਵਾਲੀ ਚੋਣ ਵਾਸਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਕਿਰਪਾਲ ਸਿੰਘ ਬਡੂੰਗਰ ਵੱਲੋ ਪੇਸ਼ ਕੀਤਾ ਗਿਆ, ਜਿਸ ਦੀ ਤਾਇਦ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵਲੋਂ ਕੀਤੀ ਗਈ ਅਤੇ ਅਰਵਿੰਦਰ ਸਿੰਘ ਪੱਖੋਕੇ ਵਲੋਂ ਇਸ ਦੀ ਤਾਈਦ ਤੇ ਵਜੀਦ ਕੀਤੀ ।
ਇਹ ਵੀ ਪੜ੍ਹੋ- ਚੰਡੀਗੜ੍ਹ ਸਮੇਤ ਪੰਜਾਬ ਦੀ ਵਿਗੜਣ ਲੱਗੀ ਆਬੋ ਹਵਾ, ਜਾਣੋ ਇਨ੍ਹਾਂ ਜ਼ਿਲ੍ਹਿਆਂ ਦੀ AQI ਸਥਿਤੀ
ਦੂਸਰੇ ਪਾਸੇ ਬੀਬੀ ਜਗੀਰ ਕੌਰ ਦਾ ਪ੍ਰਧਾਨਗੀ ਲਈ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਨਾਮ ਪੇਸ਼ ਕੀਤਾ, ਜਿਸ ਦੀ ਤਾਈਦ ਮਿੱਠੂ ਸਿੰਘ ਕਾਹਨੇਕੇ ਵਲੋਂ ਅਤੇ ਸਤਵਿੰਦਰ ਸਿੰਘ ਟੋਹਰਾ ਵਲੋਂ ਇਸ ਦੀ ਤਾਇਦ ਅਤੇ ਵਜੀਦ ਕੀਤੀ ਗਈ। ਦੱਸਣਯੋਗ ਹੈ ਕਿ ਇਸ ਜਨਰਲ ਇਜਲਾਸ ਵਿੱਚ ਮੀਡੀਆ ਨੂੰ ਕਵਰੇਜ ਕਰਨ ਵਾਸਤੇ ਅਲਾਓ ਨਹੀਂ ਕੀਤਾ ਗਿਆ ਅਤੇ ਉਹਨਾਂ ਵਾਸਤੇ ਹਾਲ ਤੋਂ ਬਾਹਰ ਥੱਲੇ ਹੀ ਮੀਡੀਆ ਗੈਲਰੀ ਬਣਾਈ ਜਿੱਥੇ ਵੀਡੀਓ ਸਕਰੀਨ ਰਾਹੀਂ ਹੀ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਸਪੱਸ਼ਟੀਕਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦ ਨੇੜਿਓਂ 2 ਨਸ਼ਾ ਤਸਕਰ ਨਸ਼ੀਲੇ ਪਦਾਰਥ ਤੇ ਦੋ ਪਿਸਤੌਲ ਸਮੇਤ ਗ੍ਰਿਫ਼ਤਾਰ
NEXT STORY