ਲੁਧਿਆਣਾ (ਹਿਤੇਸ਼) : ਮਹਾਨਗਰ ਦੀਆਂ ਸੜਕਾਂ ’ਤੇ ਆਉਣ ਵਾਲੇ ਸਮੇਂ ਦੌਰਾਨ ਈ-ਬੱਸਾਂ ਨਜ਼ਰ ਆਉਣਗੀਆਂ। ਇਸ ਦੇ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਯੋਜਨਾ ਨੂੰ ਲਾਗੂ ਕਰਨ ਨੂੰ ਲੈ ਕੇ ਨਗਰ ਨਿਗਮ ਵੱਲੋਂ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਮੰਗਲਵਾਰ ਨੂੰ ਕਮਿਸ਼ਨਰ ਸੰਦੀਪ ਰਿਸ਼ੀ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਈ-ਬੱਸਾਂ ਚਲਾਉਣ ਦੇ ਲਈ ਰੂਟ ਵਰਕਸ਼ਾਪ, ਚਾਰਜਿੰਗ ਅਤੇ ਡਿਪੂ ਦੀ ਲੋਕੇਸ਼ਨ ਫਾਈਨਲ ਕਰਨ ਨੂੰ ਲੈ ਕੇ ਚਰਚਾ ਕੀਤੀ ਗਈ, ਜਿਸ ਨੂੰ ਲੈ ਕੇ ਰਿਪੋਰਟ ਮਨਜ਼ੂਰੀ ਲਈ 25 ਸਤੰਬਰ ਤੱਕ ਚੀਫ ਸੈਕੇਟਰੀ ਨੂੰ ਭੇਜੀ ਗਈ ਜਾਵੇਗੀ ਕਿਉਂਕਿ ਸਰਕਾਰ ਵੱਲੋਂ ਅਕਤੂਬਰ ਦੌਰਾਨ ਪਹਿਲੇ ਫੇਜ ’ਚ ਈ-ਬੱਸਾਂ ਦੀ ਖਰੀਦ ਲਈ ਟੈਂਡਰ ਲਗਾਉਣ ਦਾ ਟਾਰਗੈੱਟ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹੈਰਾਨ ਕਰਦਾ ਮਾਮਲਾ : ਮਰਿਆ ਪੁਲਸ ਮੁਲਾਜ਼ਮ ਹੋ ਗਿਆ ਜ਼ਿੰਦਾ, ਅਚਾਨਕ ਚੱਲ ਪਈ ਨਬਜ਼!
ਪ੍ਰਦੂਸ਼ਣ ਤੇ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਦਾ ਰੱਖਿਆ ਗਿਆ ਟਾਰਗੈੱਟ
ਜਾਣਕਾਰੀ ਮੁਤਾਬਕ ਪੀ. ਐੱਮ. ਈ. ਬੱਸ ਸੇਵਾ ਯੋਜਨਾ ਤਹਿਤ ਮਹਾਨਗਰ ਵਿਚ 100 ਈ-ਬੱਸਾਂ ਚਲਾਉਣ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਸ ਦੇ ਤਹਿਤ ਆਟੋ ਰਿਕਸ਼ਾ ਅਤੇ ਪ੍ਰਾਈਵੇਟ ਵਾਹਨਾਂ ਦੀ ਭੀੜ ਦੀ ਵਜ੍ਹਾ ਨਾਲ ਆ ਰਹੀ ਪ੍ਰਦੂਸ਼ਣ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਦਾ ਉਦੇਸ਼ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : Bullet Train ਦਾ ਸਫ਼ਰ ਕਰਨ ਲਈ ਹੋ ਜਾਓ ਤਿਆਰ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਚੱਲੇਗੀ
ਇਸ ਯੋਜਨਾ ਨਾਲ ਸਮਾਰਟ ਸਿਟੀ ’ਚ ਲੋਕਾਂ ਨੂੰ ਪਬਲਿਕ ਟਰਾਂਸਪੋਰਟ ਦੀ ਸੁਵਿਧਾ ਦੇਣ ਦਾ ਟਾਰਗੈੱਟ ਵੀ ਪੂਰਾ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਨਿੱਝਰ' ਕਾਰਨ ਭਾਰਤ-ਕੈਨੇਡਾ ਵਿਚਾਲੇ ਤਣਾਅ ਦਾ ਮਾਹੌਲ, ਜ਼ਮੀਨ ਹੋ ਚੁੱਕੀ ਹੈ ਕੁਰਕ, ਘਰ ਨੂੰ ਲੱਗੇ ਹਨ ਤਾਲੇ
NEXT STORY