ਲੁਧਿਆਣਾ (ਜ.ਬ.) : ਪੰਜਾਬ ਸਰਕਾਰ ਨੇ ਸੂਬੇ ’ਚ ਅਸ਼ਟਾਮ ਪੇਪਰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਨੀਤੀ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਸੂਬੇ 'ਚ ਈ-ਸਟੈਂਪਿੰਗ ਰਾਹੀਂ ਸਾਰਾ ਕੰਮ-ਕਾਜ ਕੀਤਾ ਜਾਵੇਗਾ। ਇਸ ਨੂੰ ਲੈ ਕੇ ਸਰਕਾਰ ਦੇ ਫਾਈਨਾਂਸ਼ੀਅਲ ਕਮਿਸ਼ਨਰ ਰੈਵੇਨਿਊ ਅਨੁਰਾਗ ਅਗਰਵਾਲ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਇਸ ਦੀ ਪੁਸ਼ਟੀ ਕਰਦੇ ਹੋਏ 31 ਜੁਲਾਈ 2022 ਤੱਕ ਅਸ਼ਟਾਮ ਪੇਪਰ ਦੀ ਵੈਧਤਾ ਅਤੇ ਉਸ ਤੋਂ ਬਾਅਦ ਈ-ਸਟੈਂਪਿੰਗ ਸਿਸਟਮ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਤੋਂ ਸ਼ੁਰੂ ਹੋਵੇਗੀ 'ਝੋਨੇ' ਦੀ ਲਵਾਈ, CM ਮਾਨ ਦੀ ਕਿਸਾਨਾਂ ਨੂੰ ਖ਼ਾਸ ਅਪੀਲ
ਦੱਸ ਦੇਈਏ ਕਿ ਪਹਿਲਾਂ ਵੀ 20 ਹਜ਼ਾਰ ਤੋਂ ਘੱਟ ਦੀ ਰਾਸ਼ੀ ਤੱਕ ਅਸ਼ਟਾਮ ਪੇਪਰ ਅਤੇ ਉਸ ਤੋਂ ਬਾਅਦ ਈ-ਸਟੈਂਪਿੰਗ ਹੋ ਰਹੀ ਹੈ, ਜਿਸ ਦੇ ਤਹਿਤ ਲੋਕਾਂ ਨੂੰ ਬੈਂਕ 'ਚ ਰਾਸ਼ੀ ਜਮ੍ਹਾਂ ਕਰ ਕੇ ਈ-ਸਟੈਂਪਿੰਗ ਵਾਊਚਰ ਮਿਲਦੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਵੱਡੇ ਬਾਦਲ' ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਨੇ ਜਾਰੀ ਕੀਤਾ ਬਿਆਨ
ਅਸ਼ਟਾਮ ਪੇਪਰ ਨੂੰ ਸੂਬੇ 'ਚ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਪਾਲਿਸੀ ’ਤੇ ਕੰਮ ਕਰ ਰਹੀ ਸੂਬਾ ਸਰਕਾਰ ਨੇ ਹੁਣ 31 ਜੁਲਾਈ ਤੱਕ ਅਸ਼ਟਾਮ ਪੇਪਰ ਦੀ ਵੈਧਤਾ ਤੈਅ ਕਰ ਦਿੱਤੀ ਹੈ, ਜਿਸ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਕਿਸਾਨਾਂ ਵੱਲੋਂ CM ਦੇ ਜੱਦੀ ਜ਼ਿਲ੍ਹੇ 'ਚ ਧਰਨਾ ਦੇਣ ਨੇ ਮੂੰਗੀ ਦੀ MSP ’ਤੇ ਖਰੀਦ ਦੇ ਦਾਅਵੇ ਕੀਤੇ ਬੇਨਕਾਬ'
NEXT STORY