ਲੁਧਿਆਣਾ(ਸਲੂਜਾ)-ਦੁਪਹਿਰ ਸਮੇਂ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਉਸ ਸਮੇਂ ਡਗਮਗਾ ਗਈ ਜਦੋਂ ਭੂਚਾਲ ਦੇ ਜ਼ੋਰਦਾਰ ਝਟਕੇ ਲੱਗੇ। ਭੂਚਾਲ ਦਾ ਕੇਂਦਰ ਬਿੰਦੂ ਅਫਗਾਨਿਸਤਾਨ ਤੇ ਕਜ਼ਾਕਿਸਤਾਨ ਦਾ ਬਾਰਡਰ ਦੱਸਿਆ ਗਿਆ ਹੈ। ਜਾਣਕਾਰੀ ਅਨੁਸਾਰ ਭੂਚਾਲ ਦੇ ਇਹ ਝਟਕੇ 20 ਤੋਂ ਮਿੰਟ ਤੱਕ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 6.2 ਅਤੇ ਇਸ ਦੀ ਗਹਿਰਾਈ 190 ਕਿਲੋਮੀਟਰ ਦੱਸੀ ਗਈ ਹੈ। ਕੇਵਲ ਲੁਧਿਆਣਾ ਵਿਚ ਹੀ ਨਹੀਂ ਬਲਕਿ ਪੰਜਾਬ ਭਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਦਹਿਸ਼ਤ ਇੰਨੀ ਰਹੀ ਕਿ ਲੋਕ ਘਰਾਂ, ਦੁਕਾਨਾਂ ਤੇ ਆਪਣੇ ਕਾਰੋਬਾਰੀ ਅਦਾਰਿਆਂ ਤੋਂ ਬਾਹਰ ਨਿਕਲ ਕੇ ਸੜਕਾਂ 'ਤੇ ਆ ਗਏ। ਸਥਾਨਕ ਨਗਰੀ ਵਿਚ ਕਿਸੇ ਪੱਧਰ 'ਤੇ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਪੰਚਾਇਤੀ ਜ਼ਮੀਨ 'ਤੇ ਹੋ ਰਹੇ ਨੇ ਨਾਜਾਇਜ਼ ਕਬਜ਼ੇ
NEXT STORY