ਚੰਡੀਗੜ੍ਹ (ਪਾਂਡੇ)- ਹਰਿਆਣਾ ਦੇ ਮਾਈਨਿੰਗ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ’ਚ ਈ. ਡੀ. ਨੇ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਸ਼ਹਿਰਾਂ ਵਿਚ 122 ਕਰੋੜ ਰੁਪਏ ਦੀਆਂ 145 ਜਾਇਦਾਦਾਂ ਕੁਰਕ ਕੀਤੀਆਂ ਹਨ। ਇਸ ਵਿਚ ਹਰਿਆਣਾ ਦੇ ਗੁਰੂਗ੍ਰਾਮ ਵਿਚ 100 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਵੀ ਸ਼ਾਮਲ ਹੈ। ਈ. ਡੀ. ਵੱਲੋਂ ਇਹ ਕਾਰਵਾਈ ਹਰਿਆਣਾ ਦੇ ਗੁਰੂਗ੍ਰਾਮ ਤੋਂ ਇਲਾਵਾ ਫਰੀਦਾਬਾਦ, ਸੋਨੀਪਤ, ਕਰਨਾਲ, ਯਮੁਨਾਨਗਰ, ਪੰਚਕੂਲਾ, ਚੰਡੀਗੜ੍ਹ ਅਤੇ ਪੰਜਾਬ ਦੇ ਮੋਹਾਲੀ ਵਿਚ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਦਿੱਤੀਆਂ ਤਰੱਕੀਆਂ, ਪੜ੍ਹੋ ਪੂਰੀ List
ਇਸ ਮਾਮਲੇ ਵਿਚ ਕਾਂਗਰਸ ਦੇ ਸੋਨੀਪਤ ਤੋਂ ਵਿਧਾਇਕ ਸੁਰਿੰਦਰ ਪਵਾਰ, ਇਨੈਲੋ ਆਗੂ ਤੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਪੀ. ਐੱਸ. ਬਿਲਡਟੈੱਕ ਦੇ ਮਾਲਕ ਇੰਦਰਪਾਲ ਸਿੰਘ, ਕਾਂਗਰਸੀ ਆਗੂ ਮਨੋਜ ਵਧਵਾ, ਕੁਲਵਿੰਦਰ ਸਿੰਘ ਸਮੇਤ ਅੰਗਦ ਸਿੰਘ ਮੱਕੜ, ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀ ਨੂੰ ਈ. ਡੀ. ਨੇ ਮੁਲਜ਼ਮ ਬਣਾਇਆ ਹੈ।
ਜਾਇਦਾਦ ਕੁਰਕ ਕਰਨ ਸਬੰਧੀ ਪਾਈ ਪੋਸਟ
ਦਰਅਸਲ ਬੀਤੀ 4 ਜਨਵਰੀ ਨੂੰ ਸੋਨੀਪਤ ਦੇ ਕਾਂਗਰਸ ਵਿਧਾਇਕ ਸੁਰਿੰਦਰ ਪਵਾਰ ਦੇ ਸੈਕਟਰ-15 ਸਥਿਤ ਘਰ ਅਤੇ ਹੋਰ ਥਾਵਾਂ 'ਤੇ ਈ. ਡੀ. ਨੇ ਛਾਪੇਮਾਰੀ ਕੀਤੀ ਸੀ। ਵਿਧਾਇਕ ਦੇ ਨਾਲ ਹੀ ਉਨ੍ਹਾਂ ਦੇ ਭਾਈਵਾਲਾਂ ਯਮੁਨਾਨਗਰ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਕਰਨਾਲ ਵਿਚ ਵੀ ਛਾਪੇਮਾਰੀ ਕੀਤੀ ਗਈ। ਦਿਲਬਾਗ ਸਿੰਘ ਇਸ ਸਮੇਂ ਅੰਬਾਲਾ ਜੇਲ ਵਿਚ ਬੰਦ ਹਨ।
ਇਹ ਖ਼ਬਰ ਵੀ ਪੜ੍ਹੋ - ਇਮੀਗ੍ਰੇਸ਼ਨ ਵਾਲਿਆਂ ਤੋਂ ਦੁਖੀ ਜੋੜੇ ਦਾ ਟੁੱਟ ਗਿਆ ਸਬਰ ਦਾ ਬੰਨ੍ਹ, ਫ਼ਿਰ ਜੋ ਕੀਤਾ ਪੁਲਸ ਨੂੰ ਵੀ ਪੈ ਗਈਆਂ ਭਾਜੜਾਂ
ਈ. ਡੀ. ਦੇ ਵਕੀਲ ਮੁਤਾਬਕ ਵਿਧਾਇਕ ਸੁਰਿੰਦਰ ਪਵਾਰ 'ਤੇ 25 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦਾ ਮਾਮਲਾ ਚੱਲ ਰਿਹਾ ਹੈ। ਵਿਧਾਇਕ ਖ਼ਿਲਾਫ਼ 8 ਕੇਸ ਦਰਜ ਹਨ। ਇਕ ਮਾਮਲਾ ਈ. ਡੀ. ਦੀ ਟੀਮ ਨੇ ਦਰਜ ਕਰਾਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਪਾ ਸੈਂਟਰ 'ਚ ਛਾਪੇਮਾਰੀ ਦੇ ਮਾਮਲੇ 'ਚ ਵੱਡਾ ਖੁਲਾਸਾ : ਥਾਣਾ ਮੁਨਸ਼ੀ ਨਾਲ ਸੀ ਸੈਂਟਰ ਸੰਚਾਲਕਾਂ ਦੀ 'ਸੈਟਿੰਗ'
NEXT STORY