ਲੁਧਿਆਣਾ (ਰਾਜ)- ਸ਼ਹਿਰ ’ਚ ਖੁੱਲ੍ਹੇਆਮ ਸਪਾ ਸੈਂਟਰਾਂ ਦੇ ਨਾਂ ’ਤੇ ਜਿਸਮਫਿਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਸੀ। ਜਿਉਂ ਹੀ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਅਤੇ ਜੁਆਇੰਟ ਸੀ.ਪੀ. ਜਸਕਿਰਨਜੀਤ ਸਿੰਘ ਤੇਜਾ ਦੇ ਧਿਆਨ ’ਚ ਇਹ ਮਾਮਲਾ ਆਇਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਸਪਾ ਸੈਂਟਰਾਂ ’ਤੇ ਵੱਡੀ ਕਾਰਵਾਈ ਕੀਤੀ। ਪਰ ਇਸ ਦੌਰਾਨ ਇਕ ਵੱਡੀ ਗੱਲ ਸਾਹਮਣੇ ਆਈ ਸੀ ਕਿ ਥਾਣਾ ਮਾਡਲ ਟਾਊਨ ’ਚ ਤਾਇਨਾਤ ਮੁਨਸ਼ੀ ਦੀ ਇਨ੍ਹਾਂ ਸਪਾ ਸੈਂਟਰਾਂ ਨਾਲ ਸੈਟਿੰਗ ਸੀ।
ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਤੁਰੰਤ ਪ੍ਰਭਾਵ ਨਾਲ ਮੁਨਸ਼ੀ ਹੈੱਡ ਕਾਂਸਟੇਬਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਅਤੇ ਪੁਲਸ ਅਧਿਕਾਰੀਆਂ ਨੂੰ ਉਸ ਦੀ ਭੂਮਿਕਾ ਦੀ ਜਾਂਚ ਲਈ ਕਿਹਾ ਹੈ। ਭਾਵੇਂ ਪੁਲਸ ਅਧਿਕਾਰੀ ਸਾਫ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡਿਊਟੀ ’ਚ ਕੋਤਾਹੀ ਪਾਏ ਜਾਣ ਤੋਂ ਬਾਅਦ ਲਾਈਨ ਹਾਜ਼ਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਹਸਪਤਾਲ 'ਚ 'ਬੱਤੀ ਗੁੱਲ',ਹਨੇਰੇ 'ਚ ਨਾ ਲੱਭੇ ਡਾਕਟਰ ਤਾਂ 'ਰੌਸ਼ਨੀ' ਨੇ ਆਟੋ 'ਚ ਦਿੱਤਾ ਬੱਚੇ ਨੂੰ ਜਨਮ
ਜ਼ਿਕਰਯੋਗ ਹੈ ਕਿ 10 ਅਗਸਤ ਨੂੰ ਲੁਧਿਆਣਾ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਥਾਣਾ ਮਾਡਲ ਟਾਊਨ, ਥਾਣਾ ਸਰਾਭਾ ਨਗਰ, ਥਾਣਾ ਦੁੱਗਰੀ ਅਤੇ ਹੋਰ ਥਾਣਿਆਂ ਦੇ ਇਲਾਕੇ ’ਚ ਚੱਲਣ ਵਾਲੇ ਸਪਾ ਸੈਂਟਰਾਂ ’ਤੇ ਰੇਡ ਕੀਤੀ ਸੀ। ਇਸ ਦੌਰਾਨ ਥਾਣਾ ਮਾਡਲ ਟਾਊਨ ਦੇ ਇਲਾਕਿਆਂ ’ਚ ਚੱਲਣ ਵਾਲੇ 3 ਸਪਾ ਸੈਂਟਰਾਂ ’ਤੇ ਪੁਲਸ ਨੇ ਐੱਫ.ਆਈ.ਆਰ. ਦਰਜ ਕਰ ਕੇ ਕੁਝ ਲੋਕਾਂ ਨੂੰ ਨਾਮਜ਼ਦ ਕਰ ਕੇ ਕਾਬੂ ਕੀਤਾ ਸੀ।
ਇਸ ਦੌਰਾਨ ਪੁਲਸ ਸਾਹਮਣੇ ਆਇਆ ਕਿ ਥਾਣਾ ਮਾਡਲ ਟਾਊਨ ਦੇ ਇਲਾਕੇ ’ਚ ਚੱਲਣ ਵਾਲੇ ਸਪਾ ਸੈਂਟਰਾਂ ਦੇ ਸੰਚਾਲਕਾਂ ਨਾਲ ਉਕਤ ਮੁਨਸ਼ੀ ਦੀ ਗੰਢਤੁੱਪ ਹੈ। ਉਸਦੀ ਸ਼ਹਿ ’ਤੇ ਮਾਡਲ ਟਾਊਨ ਇਲਾਕੇ ’ਚ ਧੜੱਲੇ ਨਾਲ ਸਪਾ ਸੈਂਟਰ ਚੱਲ ਰਹੇ ਸਨ। ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਉਸ ਨੂੰ ਲਾਈਨ ਹਾਜ਼ਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਓਧਰ ਇਸ ਮਾਮਲੇ ’ਚ ਜੁਆਇੰਟ ਸੀ.ਪੀ. ਜਸਕਿਰਨਜੀਤ ਸਿੰਘ ਤੇਜਾ ਦਾ ਕਹਿਣਾ ਹੈ ਕਿ ਡਿਊਟੀ ਵਿਚ ਕੋਤਾਹੀ ਕਾਰਨ ਥਾਣਾ ਮਾਡਲ ਟਾਊਨ ਦੇ ਮੁਨਸ਼ੀ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਨੂੰਹ ਨਾਲ ਪ੍ਰੇਮ ਸਬੰਧਾਂ ਦਾ ਭੂਆ ਨੂੰ ਲੱਗ ਗਿਆ ਪਤਾ, ਸਕੇ ਭਤੀਜੇ ਨੇ ਭੂਆ ਨੂੰ ਦਿੱਤੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
BJP ਆਗੂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 'ਮੋਦੀ ਦੀ ਹਿਮਾਇਤ ਛੱਡੋ, ਨਹੀਂ ਤਾਂ ਕਰ ਦਿਆਂਗੇ ਟੋਟੇ-ਟੋਟੇ'
NEXT STORY