ਲੁਧਿਆਣਾ/ਜਲੰਧਰ (ਮ੍ਰਿਦੁਲ, ਸੇਠੀ) : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਸਵੇਰੇ ਪੰਜਾਬ ਦੀ ਵੱਡੀ ਟੈਕਸਟਾਈਲ ਲਿਮਟਿਡ ਕੰਪਨੀ ਦੇ ਦਫ਼ਤਰਾਂ 'ਚ ਛਾਪੇਮਾਰੀ ਕੀਤੀ। ਦੱਸਣਯੋਗ ਹੈ ਕਿ ਇਹ ਕਾਰਵਾਈ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਲੁਧਿਆਣਾ 'ਚ ਕਰੀਬ 14-15 ਲੋਕੇਸ਼ਨਾਂ 'ਤੇ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ, ਕਾਰ ਨੂੰ ਅੱਗ ਲੱਗਣ ਮਗਰੋਂ ਜ਼ਿੰਦਾ ਸੜਿਆ ਨੌਜਵਾਨ (ਤਸਵੀਰਾਂ)
ਵਿਭਾਗੀ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਕਾਰਵਾਈ ਉਕਤ ਕੰਪਨੀ ਵੱਲੋਂ ਕੀਤੇ ਗਏ 1530 ਕਰੋੜ ਦੇ ਬੈਂਕ ਧੋਖਾਧੜੀ ਨਾਲ ਸਬੰਧਿਤ ਹੈ। ਜ਼ਿਕਰਯੋਗ ਹੈ ਕਿ ਉਕਤ ਕੰਪਨੀ ਖ਼ਿਲਾਫ਼ ਪਿਛਲੇ ਸਾਲ ਫਰਵਰੀ ਮਹੀਨੇ 'ਚ ਵੀ ਜਾਂਚ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਝੋਨੇ ਨੂੰ ਲੈ ਕੇ ਕੇਂਦਰ ਅੱਗੇ ਰੱਖੀ ਅਹਿਮ ਮੰਗ, CM ਮਾਨ ਨੇ ਭੇਜੀ ਤਜਵੀਜ਼
ਇਸ 'ਚ ਕੰਪਨੀ ਦੀਆਂ 828 ਕਰੋੜ ਦੀਆਂ ਜਾਇਦਾਦਾਂ ਅਟੈਚ ਕੀਤੀਆਂ ਗਈਆਂ। ਕੰਪਨੀ ਦੇ ਡਾਇਰੈਕਟਰਾਂ 'ਤੇ 1530 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਦੀ ਧੋਖਾਧੜੀ ਅਤੇ ਹੇਰਾਫੇਰੀ ਦਾ ਦੋਸ਼ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਅਧਿਕਾਰੀ ਕਾਰਵਾਈ 'ਚ ਜੁੱਟੇ ਹੋਏ ਹਨ। ਉੱਥੇ ਹੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਇਹ ਕਾਰਵਾਈ ਲੰਬੀ ਚੱਲ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵੱਛਤਾ ਸਰਵੇਖਣ ’ਚ ਅੰਮ੍ਰਿਤਸਰ ਕਈ ਸ਼ਹਿਰਾਂ ਨੂੰ ਪਛਾੜ ਆਇਆ ਅੱਗੇ, ਪੂਰੇ ਪੰਜਾਬ 'ਚੋਂ ਛੇਵੇਂ ਨੰਬਰ ’ਤੇ ਗੁਰੂ ਨਗਰੀ
NEXT STORY