ਜਲੰਧਰ : ਪੰਜਾਬ ਸਰਕਾਰ ਜਿਥੇ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕੱਸਦੀ ਜਾ ਰਹੀ ਹੈ ਉਥੇ ਹੀ ਈਡੀ ਦੀ ਇਕ ਵੱਡੇ ਨੇਤਾ ਖਿਲਾਫ ਕਾਰਵਾਈ ਵੀ ਸਾਹਮਣੇ ਆਈ ਹੈ। ਇਹ ਨੇਤਾ ਹਨ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ। ਉਨ੍ਹਾਂ ਉੱਤੇ ਈਡੀ ਵੱਲੋਂ ਇਹ ਕਾਰਵਾਈ ਨਸ਼ਾ ਤਸਕਰ ਨਾਲ ਲੈਣ ਦੇਣ ਨੂੰ ਲੈ ਕੇ ਕੀਤੀ ਗਈ ਦੱਸੀ ਜਾ ਰਹੀ ਹੈ।
'...ਮਾਰ ਦਿਆਂਗੇ ਸਾਰੇ ਯਾਤਰੀ', BLA ਨੇ ਚਿੱਠੀ ਜਾਰੀ ਕਰ ਕੇ ਦਿੱਤੀ ਸਿੱਧੀ ਧਮਕੀ
ਮਿਲੀ ਜਾਣਕਾਰੀ ਮੁਤਾਬਕ ਈਡੀ ਵੱਲੋਂ ਸੁਖਪਾਲ ਖਹਿਰਾ ਉੱਤੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਦੀ ਚੰਡੀਗੜ੍ਹ ਵਾਲੀ ਕੋਠੀ ਅਟੈਚ ਕੀਤੀ ਗਈ ਹੈ। ਇਸ ਕੋਠੀ ਦੀ ਕੀਮਤ 3 ਕਰੋੜ 82 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਾਰਵਾਈ ਨਸ਼ਾ ਤਸਕਰੀ ਦੇ ਸ਼ੱਕੀ ਮਾਮਲੇ ਵਿਚ ਕੀਤੀ ਗਈ ਹੈ। ਇਸ ਦੌਰਾਨ ਸੁਖਪਾਲ ਖਹਿਰਾ ਉੱਤੇ ਨਸ਼ਾ ਤਸਕਰ ਗੁਰਦੇਵ ਸਿੰਘ ਨਾਲ ਲੈਣਦੇਣ ਦੇ ਇਲਜ਼ਾਮ ਹਨ।
ਬਠਿੰਡਾ ਪੁੱਜੇ ਰਾਸ਼ਟਰਪਤੀ ਮੁਰਮੂ ਤੇ ਪਿੰਕੀ ਧਾਲੀਵਾਲ ਰਿਹਾਅ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY