ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ਸੁਖਪਾਲ ਢਿੱਲੋਂ)-ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਮਨਛਿੰਦਰ ਕੌਰ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲਿਆ 'ਚ ਸਰਕਾਰੀ ਸਕੂਲ ਦੀਆਂ ਸਹੂਲਤਾਂ ਨੂੰ ਉਜਾਗਰ ਕਰਦੀ ਹੋਈ ਮਿਸ਼ਾਲ ਯਾਤਰਾ ਅੱਜ ਪਿੰਡ ਭੁੱਲਰ ਵਿਖੇ ਪਹੁੰਚੀ। ਇਸ ਮਿਸ਼ਾਲ ਯਾਤਰਾ ਦਾ ਸਵਾਗਤ ਪ੍ਰਿੰਸੀਪਲ ਪੂਨਮ ਗੁਪਤਾ ਨੇ ਕੀਤਾ। ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਲੋਕਾਂ ਨੂੰ ਸਰਕਾਰ ਦੁਆਰਾ ਸਰਕਾਰੀ ਸਕੂਲਾਂ 'ਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਜਾਣੂ ਕਰਵਾਉਣਾ ਅਤੇ ਲੋਕਾਂ ਨੂੰ ਆਪਣੇ ਬੱਚਿਆਂ ਦੀ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਨਾ ਹੈ। ਇਹ ਯਾਤਰਾ ਪਿੰਡ ਭੁੱਲਰ ਤੋਂ ਹੁੰਦੀ ਹੋਈ ਦੋਦਾ ਵਿਖੇ ਪਹੁੰਚੀ। ਇਹ ਰੈਲੀ ਪਿੰਡਾਂ ਦੀਆਂ ਗਲੀਆਂ 'ਚ ਵੀ ਗਈ। ਇਸ ਸਮੇਂ ਰਾਜ ਕੁਮਾਰ, ਦਰਸ਼ਨ ਸਿੰਘ ਮਹਿਲ ਬਲਾਕ ਅਫ਼ਸਰ ਆਦਿ ਮੌਜੂਦ ਸਨ।
ਪਿੰਡ ਗੁਲਾਬੇਵਾਲਾ ਦੇ ਸਕੂਲ 'ਚ ਕਰਵਾਏ ਗਏ ਬਲਾਕ ਪੱਧਰੀ ਮੁਕਾਬਲੇ
NEXT STORY