ਲੁਧਿਆਣਾ (ਪੰਕਜ) : ਥਾਣਾ ਡਾਬਾ ਦੇ ਅਧੀਨ ਪੈਂਦੀ ਮੈੜ ਦੀ ਚੱਕੀ ਇਲਾਕੇ ਵਿਚ ਰਸਤਾ ਨਾ ਮਿਲਣ ਕਾਰਨ ਕਾਰ ਸਵਾਰਾਂ ਵਲੋਂ ਇਕ ਵਿਦਿਆਰਥੀ ਦੇ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਕੁੱਟ-ਕੁੱਟ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਨ ਦੀ ਖ਼ਬਰ ਹੈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਅਰੁਣ ਕੁਮਾਰ ਜੋ ਕਿ 12 ਕਲਾਸ ਦਾ ਵਿਦਿਆਰਥੀ ਹੈ। ਆਪਣੇ ਦੋਪਹੀਆ ਵਾਹਨ ’ਤੇ ਸਵਾਰ ਹੋ ਕੇ ਘਰ ਵਲੋਂ ਜਾ ਰਿਹਾ ਸੀ ਕਿ ਰਸਤੇ ’ਚ ਲੱਗੇ ਲੰਮੇ ਜਾਮ ਦੀ ਵਜ੍ਹਾ ਨਾਲ ਜਦ ਉਸ ਨੇ ਆਪਣਾ ਵਾਹਨ ਦੂਜੇ ਪਾਸੇ ਗਲੀ ’ਚੋਂ ਕੱਢਣ ਦਾ ਯਤਨ ਕੀਤਾ ਤਾਂ ਲਗਜ਼ਰੀ ਗੱਡੀ ’ਚ ਸਵਾਰ 4-5 ਮੈਂਬਰਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਿਸ ’ਤੇ ਉਸ ਨੇ ਜਿਉਂ ਹੀ ਗਲੀ ਵਿਚ ਮੁੜਨ ਦਾ ਯਤਨ ਕੀਤਾ ਤਾਂ ਪਿੱਛੋਂ ਆਏ ਕਾਰ ਸਵਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਨਾਲ ਉਸ ਦੇ ਸਿਰ ’ਤੇ ਕੜਿਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : ਲੁਧਿਆਣਾ 'ਚ 2 ਸਕੀਆਂ ਭੈਣਾਂ ਲਾਪਤਾ! ਪਰਿਵਾਰ ਨੂੰ ਕਿਡਨੈਪਿੰਗ ਦਾ ਸ਼ੱਕ
ਵਿਦਿਆਰਥੀ ਨੂੰ ਬੁਰੀ ਤਰ੍ਹਾਂ ਨਾਲ ਨਢਾਲ ਹੋਏ ਦੇਖ ਸਥਾਨਕ ਲੋਕਾਂ ਨੇ ਹਮਲਾਵਰਾਂ ਨੂੰ ਰੋਕਣ ਦਾ ਵੀ ਯਤਨ ਕੀਤਾ। ਇਸ ਦੇ ਬਾਵਜੂਦ ਉਨ੍ਹਾਂ ਨੇ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਅਤੇ ਜਦ ਨੌਜਵਾਨ ਅਧਮਰੀ ਹਾਲਤ ’ਚ ਸੜਕ ’ਤੇ ਡਿੱਗ ਗਿਆ ਤਾਂ ਮੁਲਜ਼ਮ ਮੌਕਾ ਪਾ ਕੇ ਫਰਾਰ ਹੋ ਗਏ। ਨੌਜਵਾਨ ਦੀ ਗੰਭੀਰ ਹਾਲਤ ਅਤੇ ਕਾਰ ਚਾਲਕਾਂ ਵਲੋਂ ਗੁੰਡਾਗਰਦੀ ਤੋਂ ਸਹਿਮੇ ਲੋਕਾਂ ਨੇ ਥਾਣਾ ਇੰਚਾਰਜ ਨੂੰ ਕਈ ਵਾਰ ਕਾਲ ਕਰ ਕੇ ਘਟਨਾ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਪਰ ਵਾਰ-ਵਾਰ ਕਾਲ ਕਰਨ ਦੇ ਬਾਵਜੂਦ ਇੰਚਾਰਜ ਨੇ ਫੋਨ ਨਹੀਂ ਚੁੱਕਿਆ, ਜਿਸ ’ਤੇ ਮਾਮਲੇ ਦੀ ਜਾਣਕਾਰੀ ਏ. ਸੀ. ਪੀ. ਸਤਿੰਦਰ ਵਿਰਕ ਨੂੰ ਦਿੱਤੀ ਗਈ, ਜਿਨ੍ਹਾਂ ਨੇ ਮੁਲਜ਼ਮਾਂ ਖਿਲਾਫ ਤੁਰੰਤ ਸਖ਼ਤ ਕਾਰਵਾਈ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ।
ਡੀ. ਆਰ. ਆਈ. ਦੀ ਵੱਡੀ ਕਾਰਵਾਈ: 11.15 ਕਰੋੜ ਦੀ ਹੈਰੋਇਨ ਜ਼ਬਤ, ਦੋ ਸਮੱਗਲਰ ਕਾਬੂ
NEXT STORY