ਚੰਡੀਗੜ੍ਹ (ਭੁੱਲਰ) : ਆਪਣੇ ਸਖ਼ਤ ਫੈਸਲੇ ਕਾਰਨ ਚਰਚਾ 'ਚ ਰਹਿਣ ਵਾਲੇ ਆਈ. ਏ. ਐੱਸ. ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਵਿਭਾਗ ਪੰਜਾਬ ਦਾ ਚਾਰਜ ਸੰਭਾਲਣ ਤੋਂ ਬਾਅਦ ਸਖ਼ਤ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਅਧਿਆਪਕਾਂ ਨੂੰ ਸਮੇਂ ਦਾ ਪਾਬੰਦ ਹੋਣ ਲਈ ਦਿੱਤੀਆਂ ਹਦਾਇਤਾਂ ਅਤੇ ਗਲਤ ਤਰੀਕੇ ਨਾਲ ਬਦਲੀਆਂ ਦੀ ਸਿਫਾਰਿਸ਼ ਕਰਨ ਦੇ ਦੋਸ਼ਾਂ 'ਚ ਬੀਤੇ ਦਿਨੀਂ ਸੰਗਰੂਰ ਦੇ ਉਪ ਜ਼ਿਲਾ ਸਿੱਖਿਆ ਅਫ਼ਸਰ ਦੀ ਮੁਅੱਤਲੀ ਤੋਂ ਬਾਅਦ ਹੁਣ ਇਕ ਹੋਰ ਹੁਕਮ ਜਾਰੀ ਕਰਦਿਆਂ ਉਨ੍ਹਾਂ ਸਕੂਲ ਸਮੇਂ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਰਿਟਾਇਰਮੈਂਟ ਸਮੇਂ ਸਟਾਫ਼ ਵਲੋਂ ਦਿੱਤੀ ਜਾਂਦੀ ਵਿਦਾਇਗੀ ਪਾਰਟੀ 'ਤੇ ਰੋਕ ਲਾ ਦਿੱਤੀ ਹੈ। ਸਕੱਤਰ ਸਕੂਲ ਸਿੱਖਿਆ ਵਲੋਂ ਸਮੂਹ ਮੰਡਲ ਸਿੱਖਿਆ ਅਫ਼ਸਰਾਂ, ਜ਼ਿਲਾ ਸਿੱਖਿਆ ਅਫ਼ਸਰਾਂ, ਪ੍ਰਿੰਸੀਪਲਾਂ ਅਤੇ ਸਕੂਲ ਮੁਖੀਆਂ ਨੂੰ ਜਾਰੀ ਕੀਤੇ ਗਏ ਲਿਖਤੀ ਹੁਕਮ ਪੱਤਰ 'ਚ ਕਿਹਾ ਗਿਆ ਹੈ ਕਿ ਸਰਕਾਰ ਦੇ ਧਿਆਨ ਵਿਚ ਆਇਆ ਹੈ ਕਿ ਆਮ ਤੌਰ 'ਤੇ ਜਦੋਂ ਕੋÂਂੀ ਅਧਿਕਾਰੀ ਜਾਂ ਕੋਈ ਕਰਮਚਾਰੀ ਰਿਟਾਇਰ ਹੁੰਦਾ ਹੈ ਤਾਂ ਉਸ ਨੂੰ ਵਿਦਾਇਗੀ ਪਾਰਟੀ ਸਕੂਲ ਸਮੇਂ ਵਿਚ ਹੀ ਸਟਾਫ਼ ਵਲੋਂ ਦਿੱਤੀ ਜਾਦੀ ਹੈ। ਇਹ ਵੀ ਦੇਖਣ 'ਚ ਆਇਆ ਹੈ ਕਿ ਰਿਟਾਇਰ ਹੋਣ ਵਾਲਾ ਅਧਿਕਾਰੀ ਤੇ ਕਰਮਚਾਰੀ ਸਟਾਫ਼ ਨੂੰ ਪਾਰਟੀ ਦਿੰਦਾ ਹੈ ਤੇ ਅਗਲੇ ਦਿਨ ਸਮੂਹ ਸਟਾਫ਼ ਵਲੋਂ ਉਸ ਨੂੰ ਪਾਰਟੀ ਦਿੱਤੀ ਜਾਂਦੀ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਵਿਦਾਇਗੀ ਪਾਰਟੀ ਲਈ ਸਟਾਫ਼ ਤੋਂ ਪੈਸੇ ਇਕੱਠੇ ਕਰ ਕੇ ਮਹਿੰਗੇ ਤੋਹਫ਼ੇ ਵੀ ਦਿੱਤੇ ਜਾਂਦੇ ਹਨ ਅਤੇ ਕਈ ਮੁਲਾਜ਼ਮਾਂ ਨੂੰ ਪੈਸੇ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਸਕੂਲ ਸਮੇਂ ਵਿਚ ਇਨ੍ਹਾਂ ਵਿਦਾਇਗੀ ਪਾਰਟੀਆਂ ਨਾਲ ਬੱਚਿਆਂ ਦੀ ਪੜ੍ਹਾਈ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਪੱਤਰ ਦੇ ਅੰਤ ਵਿਚ ਕਿਹਾ ਗਿਆ ਹੈ ਕਿ ਸਮੂਹ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਕੂਲ ਸਮੇਂ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਪਾਰਟੀ ਨਾ ਦਿੱਤੀ ਜਾਵੇ ਤੇ ਨਾ ਹੀ ਸਟਾਫ਼ ਨੂੰ ਪੈਸੇ ਦੇਣ ਲਈ ਮਜਬੂਰ ਕੀਤਾ ਜਾਵੇ।
ਦੁਨੀਆ ਦੇ ਹਵਾਈ ਨਕਸ਼ੇ 'ਤੇ ਉਭਰੇਗਾ ਪਟਿਆਲਾ, ਨਵੀਂ ਉਡਾਨ ਸਕੀਮ ਸ਼ੁਰੂ ਕਰਨ ਦੀ ਤਿਆਰੀ
NEXT STORY