ਚੰਡੀਗੜ੍ਹ (ਬਿਊਰੋ)-ਨਯਾ ਨੰਗਲ ’ਚ ਉਦਯੋਗਿਕ ਇਕਾਈ ’ਚੋਂ ਕਥਿਤ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ 24 ਵਿਦਿਆਰਥੀ ਲਪੇਟ ’ਚ ਆ ਗਏ ਤੇ ਸਾਹ ਲੈਣ ’ਚ ਤਕਲੀਫ ਹੋਣ ’ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦਰਮਿਆਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੌਕੇ ’ਤੇ ਪਹੁੰਚ ਕੇ ਸਕੂਲ ਮੈਨੇਜਮੈਂਟ ਕੋਲੋਂ ਜਾਣਕਾਰੀ ਲਈ। ਬੈਂਸ ਨੇ ਗੈਸ ਦੀ ਲਪੇਟ ’ਚ ਆਏ ਵਿਦਿਆਰਥੀਆਂ ਦਾ ਸਕੂਲ ਤੇ ਹਸਪਤਾਲ ਜਾ ਕੇ ਹਾਲ ਚਾਲ ਪੁੱਛਿਆ।
ਇਸ ਮੌਕੇ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਦੇ ਵੀ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਗੈਸ ਲੀਕੇਜ ’ਚ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ’ਚ ਇਕ ਵਾਰ ਫਿਰ ਸੀਵਰੇਜ ’ਚ ਗੈਸ, ਮੈਨਹੋਲ ਦਾ ਉੱਡਿਆ ਢੱਕਣ, ਵੇਖੋ ਕੀ ਹੋਇਆ ਸੜਕ ਦਾ ਹਾਲ
ਜ਼ਿਕਰਯੋਗ ਹੈ ਕਿ ਨਯਾ ਨੰਗਲ ’ਚ ਉਦਯੋਗਿਕ ਇਕਾਈ ’ਚੋਂ ਕਥਿਤ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ 24 ਵਿਦਿਆਰਥੀ ਲਪੇਟ ’ਚ ਆ ਗਏ। ਗੈਸ ਕਾਰਨ ਸਾਹ ਲੈਣ ’ਚ ਤਕਲੀਫ ਅਤੇ ਸਿਰ ਦਰਦ ਹੋਣ ਤੋਂ ਬਾਅਦ ਸਕੂਲ ਮੈਨੇਜੇਮੈਂਟ ਨੇ ਤੁਰੰਤ ਸਕੂਲ ਦੀ ਪ੍ਰਾਰਥਨਾ ਸਭਾ ਨੂੰ ਰੱਦ ਕਰ ਦਿੱਤਾ ਅਤੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਨੰਗਲ ਪਹੁੰਚਾਇਆ।
ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ
NEXT STORY