ਚੰਡੀਗਡ਼੍ਹ, (ਭੁੱਲਰ)- ਅੱਜ ਇਥੇ ਵਿਧਾਨ ਸਭਾ ਭਵਨ ਵਿਖੇ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਹੋਰ ਅਧਿਕਾਰੀਆਂ ਵੱਲੋਂ ਡੈਮੋਕ੍ਰੇਟਿਕ ਮਿੱਡ-ਡੇ ਮੀਲ ਕੁੱਕ ਫਰੰਟ ਪੰਜਾਬ ਦੇ ਆਗੂਆਂ ਦੇ ਵਫ਼ਦ ਨਾਲ ਮਿੱਡ-ਡੇ ਮੀਲ ਕੁੱਕਾਂ ਦੀਆਂ ਮੰਗਾਂ ਨੂੰ ਲੈ ਕੇ ਪੈਨਲ ਮੀਟਿੰਗ ਕੀਤੀ, ਜਿਸ ਵਿਚ ਮਿੱਡ-ਡੇ ਮੀਲ ਕੁੱਕ ਬੀਬੀਆਂ ਦੀ ਆਗੂ ਹਰਜਿੰਦਰ ਕੌਰ ਲੋਪੇ, ਸੁਖਵਿੰਦਰ ਕੌਰ ਅੱਚਲ, ਸਿਮਰਜੀਤ ਕੌਰ ਅਜਨੌਦਾ, ਕੁਲਵੀਰ ਕੌਰ ਸਰਹੰਦ ਵੱਲੋਂ ਜ਼ੋਰਦਾਰ ਤਰੀਕੇ ਨਾਲ ਆਪਣੀਆਂ ਮੰਗਾਂ ਨੂੰ ਰੱਖਿਆ ਗਿਆ। ਇਨ੍ਹਾਂ ਮੰਗਾਂ ਬਾਰੇ ਵਿਚਾਰ ਕਰਨ ਤੋਂ ਬਾਅਦ ਸਿੱਖਿਆ ਮੰਤਰੀ ਪੰਜਾਬ ਨੇ ਵਿਸ਼ਵਾਸ ਦਿਵਾਇਆ ਕਿ ਕੁੱਕ ਦੀ ਤਨਖਾਹ 1700 ਰੁਪਏ ਤੋਂ 3000 ਰੁਪਏ ਮਹੀਨਾ ਕਰਨ, 10 ਮਹੀਨੇ ਦੀ ਬਜਾਏ 12 ਮਹੀਨੇ ਦੀ ਤਨਖਾਹ ਦੇਣ ਅਤੇ ਮਿੱਡ-ਡੇ ਮੀਲ ਕੁੱਕ ਦੇ ਖਾਤੇ ਅਧਿਆਪਕਾਂ ਦੀ ਤਰ੍ਹਾਂ ਐੱਚ.ਡੀ.ਐੱਫ.ਸੀ. ਬੈਂਕ ’ਚ ਖੁਲ੍ਹਵਾਉਣ ਸਬੰਧੀ ਜਲਦੀ ਨੋਟੀਫਿਕੇਸ਼ਨ ਕੀਤਾ ਜਾਵੇਗਾ।
ਜ਼ਿਮਨੀ ਚੋਣਾਂ : ਪੰਜਾਬ ਦੇ 4 ਹਲਕਿਆਂ ਲਈ ਮੈਦਾਨ ’ਚ 54 ਉਮੀਦਵਾਰ
NEXT STORY