ਰੋਪੜ— ਮਸਜ਼ਿਦ 'ਚ ਨਮਾਜ਼ ਅਦਾ ਕਰਦੇ ਮੁਸਲਿਮ ਭਾਈਚਾਰੇ ਨੂੰ ਤਾਂ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਪਰ ਰੂਪਨਗਰ 'ਚ ਈਦ ਮੌਕੇ ਕੁਝ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਈਦ ਦੀ ਨਮਾਜ਼ ਅਦਾ ਕਰਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਤਾਂ ਤੁਸੀਂ ਦੇਖ ਲਿਆ ਪਰ ਸ਼ਾਇਦ ਤੁਹਾਡਾ ਧਿਆਨ ਕੰਧਾਂ 'ਤੇ ਲਿਖੀਆਂ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਵੱਲ ਨਹੀਂ ਗਿਆ। ਇਸ ਨੂੰ ਦੇਖ ਕੇ ਹੈਰਾਨੀ ਤਾਂ ਹੋਈ ਹੋਵੇਗੀ ਕਿ ਆਖਿਰ ਮਸਜ਼ਿਦ 'ਚ ਕੁਰਾਨ ਦੀਆਂ ਆਇਤਾਂ ਦੀ ਜਗ੍ਹਾ ਗੁਰਬਾਣੀ ਦੀਆਂ ਤੁਕਾਂ ਕਿਵੇਂ? ਦਰਅਸਲ, ਇਹ ਨਮਾਜ਼ ਕਿਸੇ ਮਸਜ਼ਿਦ 'ਚ ਨਹੀਂ ਸਗੋਂ ਗੁਰਦੁਆਰਾ ਟਿੱਬੀ ਸਾਹਿਬ ਦੀ ਜਗ੍ਹਾ, ਜਿੱਥੇ ਇਕ ਸਕੂਲ ਚੱਲਦਾ ਹੈ, ਉਥੇ ਅਦਾ ਕੀਤੀ ਜਾ ਰਹੀ ਹੈ।

ਗੁਰਦੁਆਰਾ ਅਤੇ ਸਕੂਲ ਕਮੇਟੀ ਦਾ ਧੰਨਵਾਦ ਕਰਦੇ ਹੋਏ ਇਮਾਮ ਜਾਮਾ ਮਸਜ਼ਿਦ ਦੇ ਮੌਲਵੀ ਅਜ਼ਹਰ ਹਸਨ ਨੇ ਦੱਸਿਆ ਕਿ ਦਰਅਸਲ, ਜਾਮਾ ਮਸਜ਼ਿਦ 'ਚ ਜਗ੍ਹਾ ਥੋੜ੍ਹੀ ਹੋਣ ਕਰਕੇ ਗੁਰਦੁਆਰਾ ਅਤੇ ਸਕੂਲ ਕਮੇਟੀ ਵੱਲੋਂ ਨਮਾਜ਼ ਅਦਾ ਕਰਨ ਲਈ ਇਹ ਜਗ੍ਹਾ ਦਿੱਤੀ ਗਈ ਹੈ। ਉਨ੍ਹਾਂ ਨੇ ਕਸ਼ਮੀਰ 'ਚ ਹੋ ਰਹੀ ਕਤਲੋਗਾਰਤ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਬੇਕਸੂਰਾਂ ਨੂੰ ਮਾਰਨ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ। ਸਾਹਮਣੇ ਆਈਆਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਿੱਖ-ਮੁਸਲਿਮ ਭਾਈਚਾਰੇ ਦੀ ਅਜਿਹੀ ਅਨੋਖੀ ਮਿਸਾਲ ਸ਼ਾਇਦ ਹੀ ਕਿਤੇ ਦੇਖਣ ਨੂੰ ਮਿਲੇ। ਇਸ ਦੌਰਾਨ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ।
ਦੁਨੀਆ ਭਰ 'ਚ ਅੱਜ ਜਿੱਥੇ ਈਦ ਦਾ ਤਿਉਹਾਰ ਖੁਸ਼ੀਆਂ-ਖੇੜਿਆਂ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਰੂਪਨਗਰ 'ਚ ਗੁਰਦੁਆਰੇ ਦੀ ਜਗ੍ਹਾ 'ਚ ਲੱਗੀਆਂ ਈਦ ਦੀਆਂ ਰੌਣਕਾਂ ਨੂੰ ਦੇਖ ਹਰ ਕਿਸੇ ਦਾ ਦਿਲ ਅਸ਼-ਅਸ਼ ਕਰ ਉੱਠਿਆ।
ਸਫਾਈ ਕਰਮਚਾਰੀਆਂ ਨੇ ਤੀਜੇ ਦਿਨ ਵੀ ਸਰਕਾਰ ਦੀ ਅਰਥੀ ਫੂਕ ਕੇ ਕੀਤੀ ਨਾਅਰੇਬਾਜੀ
NEXT STORY