ਚੰਡੀਗੜ੍ਹ (ਪ੍ਰੀਕਸ਼ਿਤ) : ਇੰਡਸਟਰੀਅਲ ਏਰੀਆ ਫੇਜ਼-1 ਥਾਣਾ ਪੁਲਸ ਨੇ ਸੋਮਵਾਰ ਰਾਤ ਲਿਫਟ ’ਚ ਹਿਟਾਚੀ ਕੈਸ਼ ਮੈਨੇਜਮੈਂਟ ਕੰਪਨੀ ਦੇ ਮੁਲਾਜ਼ਮ ਦੇ ਬੈਗ ’ਚੋਂ ਲੱਖਾਂ ਰੁਪਏ ਦੀ ਚੋਰੀ ਦੀ ਘਟਨਾ ਨੂੰ ਸੁਲਝਾਉਂਦਿਆਂ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਾਹੁਲ (24) ਵਾਸੀ ਪਿੰਡ ਕਜਹੇੜੀ, ਰੁਪਿੰਦਰ ਸਿੰਘ (33) ਵਾਸੀ ਮੋਹਾਲੀ ਫੇਜ਼-3ਬੀ1 ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਮੁਲਾਜ਼ਮ ਦੇ ਬੈਗ ਅਤੇ ਉਸ ਦੇ ਪਰਸ ’ਚੋਂ ਚੋਰੀ ਹੋਏ 11 ਲੱਖ 14 ਹਜ਼ਾਰ 500 ਰੁਪਏ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਹੈਵੀ ਡਰਾਇਵਿੰਗ ਲਾਈਸੈਂਸ ਬਣਵਾਉਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕਰ’ਤਾ ਵੱਡਾ ਐਲਾਨ
ਪੁਲਸ ਨੂੰ ਸ਼ੱਕ ਸੀ ਕਿ ਇਸ ਵਾਰਦਾਤ ’ਚ ਕੋਈ ਅਜਿਹਾ ਸ਼ਾਮਲ ਹੈ, ਜਿਸ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਸੀ ਕਿ ਕੌਣ ਨਕਦੀ ਲੈਣ ਲਈ ਆਉਂਦਾ ਹੈ ਅਤੇ ਕਿੱਥੇ ਜਾਂਦਾ ਹੈ। ਇਸ ਸਬੰਧੀ ਪੁਲਸ ਨੇ ਪੁਰਾਣੇ ਰਿਕਾਰਡ ਅਤੇ ਸੂਚਨਾ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਔਰਤ ਹੀ ਇਸ ਘਟਨਾ ਦੀ ਮਾਸਟਰਮਾਈਂਡ ਸੀ। ਪੁਲਸ ਅਨੁਸਾਰ ਉਹ ਪਹਿਲਾਂ ਏਲਾਂਟੇ ਮਾਲ ਸਥਿਤ ਈਥੋਸ ’ਚ ਕੰਮ ਕਰਦੀ ਸੀ। ਉਹ ਜਾਣਦੀ ਸੀ ਕਿ ਹਿਟਾਚੀ ਕੈਸ਼ ਮੈਨੇਜਮੈਂਟ ਕੰਪਨੀ ਵਲੋਂ ਪੈਸੇ ਇਕੱਠੇ ਕਰਨ ਤੋਂ ਬਾਅਦ ਐੱਚ. ਡੀ. ਐੱਫ. ਸੀ. ਬੈਂਕ ’ਚ ਜਮ੍ਹਾਂ ਕਰਵਾਏ ਜਾਂਦੇ ਹਨ। ਉਸ ਨੇ ਇਸ ਬਾਰੇ ਰਾਹੁਲ ਅਤੇ ਰੁਪਿੰਦਰ ਨੂੰ ਦੱਸਿਆ ਸੀ। ਕਰੀਬ 2 ਹਫ਼ਤਿਆਂ ਬਾਅਦ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਰੈਵੇਨਿਊ ਵਿਭਾਗ ’ਚ ਵੱਡਾ ਫੇਰਬਦਲ, 9 ਕਾਨੂੰਨਗੋਆਂ ਸਮੇਤ 44 ਪਟਵਾਰੀਆਂ ਦੀ ਬਦਲੀ
ਮਨੀਮਾਜਰਾ ਦੇ ਰਹਿਣ ਵਾਲੇ ਸੁਖਬੀਰ ਸਿੰਘ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਮੋਹਾਲੀ ਸਥਿਤ ਹਿਟਾਚੀ ਕੈਸ਼ ਮੈਨੇਜਮੈਂਟ ਕੰਪਨੀ ’ਚ ਕੈਸ਼ ਕਟੋਡੀਅਨ ਕਲੈਕਸ਼ਨ ਦੇ ਰੂਪ ਵਿਚ ਕੰਮ ਕਰਦਾ ਹੈ। ਸੋਮਵਾਰ ਨੂੰ ਉਹ ਟੀਮ ਨਾਲ ਇੰਡਸਟਰੀਅਲ ਏਰੀਆ ’ਚ ਏਲਾਂਟੇ ਮਾਲ ’ਚ ਕੈਸ਼ ਕੁਲੈਕਸ਼ਨ ਲਈ ਆਇਆ ਸੀ। ਇੱਥੋਂ ਵੱਖ-ਵੱਖ ਦੁਕਾਨਾਂ ਤੋਂ ਨਕਦੀ ਇਕੱਠੀ ਕਰਨ ਤੋਂ ਬਾਅਦ ਉਹ ਲਿਫਟ ਰਾਹੀਂ ਵਾਪਸ ਕੰਪਨੀ ਜਾ ਰਿਹਾ ਸੀ। ਇਸ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਨੇ ਬੈਗ ’ਚੋਂ 5 ਲੱਖ 80 ਹਜ਼ਾਰ 200 ਰੁਪਏ ਅਤੇ 5 ਲੱਖ 34 ਹਜ਼ਾਰ 300 ਰੁਪਏ ਦੇ ਦੋ ਬੈਗ ਅਤੇ ਪਰਸ ਚੋਰੀ ਕਰ ਲਏ। ਇਸ ਤੋਂ ਬਾਅਦ ਮੁਲਜ਼ਮ ਔਰਤ ਸਮੇਤ ਕਾਰ ਵਿਚ ਫਰਾਰ ਹੋ ਗਏ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ''''ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਕਈ ਸਾਲਾ ਤੋਂ ਮੇਰੇ ਨਾਲ ਰਿਲੇਸ਼ਨ ’ਚ ਸੀ ਸ਼ਰਨਜੀਤ, ਸਾਲੀ ਦੇ ਕਤਲ ਤੋਂ ਬਾਅਦ ਜੀਜੇ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੱਜ-ਧੱਜ ਕੇ ਉਡੀਕਦੀ ਰਹਿ ਗਈ ਲਾੜੀ, ਐਨ ਸਮੇਂ 'ਤੇ ਵਿਆਹ ਤੋਂ ਮੁਕਰਿਆ ਫ਼ੌਜੀ, 3 ਸਾਲਾਂ ਤੋਂ ਚੱਲ ਰਹੀ ਸੀ ਪ੍ਰੇਮ ਕਹਾਣੀ
NEXT STORY