ਮੁੱਲਾਂਪੁਰ ਦਾਖਾ (ਕਾਲੀਆ) : ਆਏ ਦਿਨ ਨੌਸਰਬਾਜ਼ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਅਤੇ ਠੱਗਣ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਹਨ ਅਤੇ ਇਹ ਖ਼ਬਰਾਂ ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਹਨ ਪਰ ਫਿਰ ਵੀ ਲੋਕ ਜਾਗਰੂਕ ਨਾ ਹੋ ਕੇ ਆਪਣੀ ਲੁੱਟ ਕਰਵਾ ਰਹੇ ਹਨ। ਇਸ ਦੀ ਉਦਾਹਰਨ ਅੱਜ ਉਦੋਂ ਵੇਖਣ ਨੂੰ ਮਿਲੀ, ਜਦੋਂ ਬੁੱਢਲਾਡੇ ਤੋਂ ਮੁੱਲਾਂਪੁਰ ਆਈ ਇਕ 70 ਸਾਲਾ ਬਜ਼ੁਰਗ, ਜਿਸ ਨੇ ਆਪਣੀ ਭੈਣ ਨੂੰ ਮਿਲਣ ਜਾਣਾ ਸੀ ਅਤੇ ਬੱਸ ਦੀ ਉਡੀਕ ’ਚ ਸੀ ਕਿ ਇਕ ਕਾਰ ’ਚੋਂ ਸਵਾਰ 2 ਜ਼ਨਾਨੀਆਂ ਨੇ ਉਸ ਨੂੰ ਪਿੰਡ ਪਹੁੰਚਾਉਣ ਦਾ ਧੋਖਾ ਦੇ ਕੇ ਕਾਰ ’ਚ ਲਿਫਟ ਦੇ ਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਲਾ ਕੇ ਫਰਾਰ ਹੋ ਗਈਆਂ।
ਇਹ ਵੀ ਪੜ੍ਹੋ : ਅਗਵਾ ਕਰ ਕੀਤੀ ਕੁੱਟਮਾਰ ਤੇ ਫਿਰ ਸੋਸ਼ਲ ਮੀਡੀਆ 'ਤੇ ਮਿੰਨਤਾਂ ਕਰਦੇ ਦੀ ਪਾ ਦਿੱਤੀ ਵੀਡੀਓ...
ਪੀੜਤ ਬੀਬੀ ਬਲਵੀਰੋ ਪਤਨੀ ਲਾਲ ਸਿੰਘ ਵਾਸੀ ਡੱਬਵਾਲੀ ਜੋ ਕਿ ਅੱਜ ਸਵੇਰੇ ਡੱਬਵਾਲੀ ਤੋਂ ਮੁੱਲਾਂਪੁਰ ਬੱਸ ਸਟੈਂਡ ’ਤੇ ਆਪਣੀ ਭੈਣ ਦੇ ਘਰ ਜਾਣ ਲਈ ਆਈ ਸੀ ਅਤੇ ਉਸ ਨੇ ਪਿੰਡ ਚੱਕ ਕਲਾਂ ਵਿਖੇ ਆਪਣੀ ਭੈਣ ਕਰਮਜੀਤ ਕੌਰ ਪਤਨੀ ਅੰਗਰੇਜ਼ ਸਿੰਘ ਨੂੰ ਮਿਲਣ ਜਾਣਾ ਸੀ ਅਤੇ ਬੱਸ ਸਟੈਂਡ ’ਤੇ ਸਵੇਰੇ 9 ਵਜੇ ਪਿੰਡ ਚੱਕ ਕਲਾਂ ਨੂੰ ਜਾਣ ਵਾਲੀ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਇਕ ਕਾਰ ਉਸ ਕੋਲ ਆਣ ਖੜ੍ਹੀ ਹੋਈ ਅਤੇ ਉਸ ਵਿੱਚ ਸਵਾਰ 2 ਔਰਤਾਂ ਨੇ ਉਸ ਨੂੰ ਕਿਹਾ ਕਿ ਬੱਸ ਤਾਂ ਬਹੁਤ ਲੇਟ ਆਉਣੀ ਆ। ਤੂੰ ਮਾਤਾ ਆ ਜਾ ਸਾਡੇ ਨਾਲ ਕਾਰ ’ਚ ਬੈਠ ਜਾ ਅਸੀਂ ਤੈਨੂੰ ਪਿੰਡ ਚੱਕ ਛੱਡ ਦੇਵਾਂਗੇ।
ਬਜ਼ੁਰਗ ਬੀਬੀ ਉਨ੍ਹਾਂ ਦੀਆਂ ਗੱਲਾਂ ’ਚ ਆ ਕੇ ਕਾਰ ’ਚ ਬੈਠ ਗਈ ਅਤੇ ਨੌਸਰਬਾਜ਼ਾਂ ਨੇ ਕਾਰ ਲੁਧਿਆਣੇ ਵੱਲ ਨੂੰ ਭਜਾ ਲਈ, ਜਦੋਂ ਪਿੰਡ ਦਾਖਾ ਦੀ ਗਰਾਊਂਡ ਕੋਲ ਪੁੱਜੀ ਤਾਂ ਇਕ ਨੌਸਰਬਾਜ਼ ਔਰਤ ਨੇ ਕਿਹਾ ਕਿ ਮੈਨੂੰ ਉਲਟੀ ਆਈ ਹੈ, ਕਾਰ ਰੋਕੋ ਜਿਉਂ ਹੀ ਉਹ ਬਹਾਨਾ ਬਣਾ ਕੇ ਥੱਲੇ ਉਤਰੀ ਤਾਂ ਦੂਜੀ ਔਰਤ ਨੇ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਇਕਦਮ ਖਿੱਚ ਲਈਆਂ ਅਤੇ ਬਜ਼ੁਰਗ ਔਰਤ ਨੂੰ ਉਥੇ ਉਤਾਰ ਕੇ ਰਫੂਚੱਕਰ ਹੋ ਗਈਆਂ।
ਇਹ ਵੀ ਪੜ੍ਹੋ : ਜੇ ਤੋੜਿਆ ਟ੍ਰੈਫਿਕ ਨਿਯਮ ਤਾਂ ਸਸਪੈਂਡ ਹੋਵੇਗਾ Driving Licence! ਜਾਣੋ ਕੀ ਹੈ ਨਵਾਂ ਪੁਆਇੰਟ ਸਿਸਟਮ
ਬਜ਼ੁਰਗ ਔਰਤ ਬਲਵੀਰੋ ਨੇ ਦੱਸਿਆ ਕਿ ਉਸ ਦੀਆਂ ਕਰੀਬ ਅੱਧੇ ਤੋਲੇ ਦੀਆਂ ਵਾਲੀਆਂ ਸਨ। ਇਸ ਸਬੰਧੀ ਥਾਣਾ ਦਾਖਾ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਸ ਉਨ੍ਹਾਂ ਨੌਸਰਬਾਜ਼ਾਂ ਦੀ ਪੈੜ ਨੱਪ ਰਹੀ ਹੈ, ਤਾਂ ਜੋ ਉਹ ਕਾਬੂ ਆ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦਾ ਵੱਡਾ ਕਦਮ! SC ਭਾਈਚਾਰੇ ਲਈ ਲਿਆ ਇਤਿਹਾਸਕ ਫ਼ੈਸਲਾ
NEXT STORY