ਬਠਿੰਡਾ (ਕੁਨਾਲ ਬਾਂਸਲ) - ਕਿਸਾਨੀ ਅੰਦੋਲਨ ਦਾ ਵਿਰੋਧ ਕਰਨ ਵਾਲੀ ਫਿਲਮ ਸਟਾਰ ਕੰਗਣਾ ਰਣੌਤ ਵਲੋਂ ਬਜ਼ੁਰਗ ਕਿਸਾਨੀ ਮਹਿੰਦਰ ਕੌਰ ’ਤੇ ਕਥਿਤ ਸ਼ਰਮਨਾਕ ਟਵੀਟ ਕੀਤਾ ਗਿਆ ਸੀ। ਜਿਸ ਤੋਂ ਬਾਅਦ ਬਜ਼ੁਰਗ ਕਿਸਾਨੀ ਵੱਲੋਂ ਬਠਿੰਡਾ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦੀ ਸੁਣਵਾਈ ਅੱਜ ਮੁਲਤਵੀ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਜਨਵਰੀ ਨੂੰ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ - Lohri 2021 Wishes: ਲੋਹੜੀ ਦੇ ਮੌਕੇ ਆਪਣੇ ਸਾਕ ਸਬੰਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਭੇਜੋ ਇਹ ਖ਼ਾਸ ਸੁਨੇਹੇ
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਜ਼ੁਰਗ ਜਨਾਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੰਗਣਾ ਰਣੌਤ ਨੇ ਸ਼ਰਮਨਾਕ ਹਰਕਤ ਕੀਤੀ ਹੈ ਕਿ ਕਿਸਾਨ ਅੰਦੋਲਨ ’ਚ ਫਿਰਦੀਆਂ ਅਜਿਹੀਆਂ ਬੀਬੀਆਂ 100 ਰੁਪਏ ’ਚ ਦਿਹਾੜੀ ’ਤੇ ਮਿਲ ਜਾਂਦੀਆਂ ਹਨ। ਇਸੇ ਕਾਰਨ ਅਸੀਂ ਉਸ ਖ਼ਿਲਾਫ਼ ਬਠਿੰਡਾ ਦੀ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਅਦਾਲਤ ਵੱਲੋਂ ਬਣਦਾ ਇਨਸਾਫ ਦਿੱਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ
ਇਸ ਮਾਮਲੇ ਵਿਚ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਕਿਹਾ ਕਿ ਕੰਗਣਾ ਰਣੌਤ ਨੇ ਅਪਸ਼ਬਦਾਂ ਦੀ ਵਰਤੋਂ ਕਰਦੇ ਹੋਏ ਸਾਡੇ ਨਾਲ ਬਹੁਤ ਬੁਰਾ ਕੀਤਾ ਹੈ, ਜੋ ਕਿ ਬਹੁਤ ਗਲਤ ਹੈ। ਇਸੇ ਕਰਕੇ ਅਸੀਂ ਉਸ ਖ਼ਿਲਾਫ਼ ਅਦਾਲਤ ਦਾ ਪੱਖ ਲਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਸਾਨੂੰ ਵੀ ਅਦਾਲਤ ਦੁਆਰਾ ਨਿਆਂ ਮਿਲ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਅਫ਼ਸੋਸਜਨਕ ਖ਼ਬਰ: ਕਿਸਾਨੀ ਸੰਘਰਸ਼ ਦੌਰਾਨ ਮੁਕਤਸਰ ਦੇ ਕਿਸਾਨ ਦੀ ਹੋਈ ਮੌਤ
NEXT STORY