ਜਲੰਧਰ (ਬਿਊਰੋ) - ਦਿਲ ਦੇ ਰੋਗ ਕੋਈ ਨਵੇਂ ਰੋਗ ਨਹੀਂ। ਮਨੁੱਖ ਲਈ ਇਹ ਰੋਗ ਓਨੇ ਹੀ ਪੁਰਾਣੇ ਹਨ, ਜਿੰਨਾ ਪੁਰਾਣਾ ਮਨੁੱਖ। ਸੱਚ ਤਾਂ ਇਹ ਹੈ ਕਿ ਪਹਿਲਾਂ ਦਿਲ ਦੀਆਂ ਬੀਮਾਰੀਆਂ ਦੇ ਬਾਰੇ ਪਤਾ ਨਹੀਂ ਸੀ ਹੁੰਦਾ ਅਤੇ ਹੁੰਦੀਆਂ ਵੀ ਬਹੁਤ ਘੱਟ ਸਨ। ਅੱਜ ਦੇ ਸਮੇਂ ‘ਚ ਦਿਲ ਦੇ ਰੋਗ ਛੋਟੀ ਉਮਰ ‘ਚ ਹੋਣ ਲੱਗ ਪਏ ਹਨ, ਜਿਸ ਦਾ ਮੁੱਖ ਕਾਰਨ ਹੈ ਕਿ ਖਾਣ ਪੀਣ ਦੀਆਂ ਗਲਤ ਆਦਤਾਂ। ਸਾਡੇ ਰੋਜ਼ਾਨਾ ਦੇ ਜੀਵਨ ‘ਚ ਜੰਕ ਫ਼ੂਡ ਕਾਫੀ ਭਾਰੀ ਪੈ ਰਿਹਾ ਹੈ। ਲੋਕ ਵਧੇਰੇ ਮਾਤਰਾ ‘ਚ ਤਲੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ, ਜਿਸ ਕਾਰਨ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ। ਦਿਲ ਦੇ ਰੋਗ ਜ਼ਿਆਦਾਤਰ ਦਿਲ ਦੀਆਂ ਨਾੜਾ ਵਿੱਚ ਫਾਲਤੂ ਚਰਬੀ ਜੰਮਣ ਨਾਲ ਹੁੰਦੇ ਹਨ।
ਸਰੀਰ ਲਈ ਨੁਕਸਾਨਦਾਇਕ ਹੈ ਚਰਬੀ
ਸਾਡੇ ਭੋਜਨ ਵਿੱਚ ਦੋ ਤਰ੍ਹਾਂ ਦੀ ਚਰਬੀ ਹੁੰਦੀ ਹੈ ‘ਲੋ ਡੈਨਸਿਟੀ’ ਅਤੇ ‘ਹਾਈ ਡੈਨਸਿਟੀ’, ਜਿਨ੍ਹਾਂ ਵਿੱਚੋਂ ਲੋ ਡੈਨਸਿਟੀ ਇੱਕ ਤਰ੍ਹਾਂ ਦੀ ਨੁਕਸਾਨਦਾਇਕ ਚਰਬੀ ਹੁੰਦੀ ਹੈ, ਜੋ ਖੂਨ ਦੀਆ ਨਾੜਾਂ ਵਿੱਚ ਜਮ੍ਹਾਂ ਹੋਣ ਲੱਗਦੀ ਹੈ। ਮਰੀਜ਼ ਨੂੰ ਉਸ ਵਕਤ ਹੀ ਪਤਾ ਲੱਗਦਾ ਹੈ ਜਦ ਇਹ ਚਰਬੀ ਨਾੜਾਂ ਵਿੱਚ ਬੁਰੀ ਤਰ੍ਹਾ ਜੰਮ ਚੁੱਕੀ ਹੁੰਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਚਰਬੀ ਜੰਮਣ ਨਾਲ ਦਿਲ ’ਚ ਖੂਨ ਦੀ ਸਪਲਾਈ ਠੀਕ ਨਹੀਂ ਹੁੰਦੀ
ਚਰਬੀ ਜੰਮਣ ਨਾਲ ਦਿਲ ਅੰਦਰ ਖੂਨ ਦੀ ਸਪਲਾਈ ਠੀਕ ਤਰ੍ਹਾਂ ਨਹੀ ਹੁੰਦੀ, ਜਿਸ ਨਾਲ ਦਿਲ ਦੇ ਖੂਨ ਪੰਪ ਕਰਨ ਵਾਲੇ ਭਾਗ ਸਹੀ ਕੰਮ ਨਹੀਂ ਕਰ ਪਾਉਂਦੇ। ਇਸ ਨਾਲ ਅਚਾਨਕ ਦਿਲ ਨੂੰ ਖੂਨ ਪੰਪ ਕਰਨ ਵਿੱਚ ਰੁਕਾਵਟ ਆਉਦੀ ਹੈ ਅਤੇ ਦਿਲ ਦਾ ਦੌਰਾ ਆਉਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ।
ਦਿਲ ਦੇ ਰੋਗ ਹੋਣ ਦੇ ਲੱਛਣ
ਜਦੋਂ ਦਿਲ ਦੇ ਰੋਗ ਹੋਣ ਲੱਗਦੇ ਹਨ ਤਾਂ ਸਿਹਤ ’ਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਦੇ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ, ਜਿਸ ਨੂੰ ਲੋਕ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਦਾ ਪਤਾ ਉਦੋਂ ਲੱਗਦਾ ਜਦੋਂ ਕਾਫ਼ੀ ਸਮਾਂ ਲੰਘ ਜਾਂਦਾ ਹੈ। ਇਸਦੇ ਲੱਛਣ ਇਹ ਹਨ...
ਪੜ੍ਹੋ ਇਹ ਵੀ ਖ਼ਬਰ - Lohri 2021 Wishes: ਲੋਹੜੀ ਦੇ ਮੌਕੇ ਆਪਣੇ ਸਾਕ ਸਬੰਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਭੇਜੋ ਇਹ ਖ਼ਾਸ ਸੁਨੇਹੇ
. ਛਾਤੀ ਵਿੱਚ ਦਰਦ
. ਛਾਤੀ ਵਿੱਚ ਭਾਰਾਪਨ
. ਦਿਲ ਦੀ ਧੜਕਣ ਦਾ ਵੱਧ ਜਾਣਾ
. ਛਾਤੀ ਵਿੱਚ ਜਲਨ ਹੋਣਾ
. ਚੱਕਰ ਨਾਲ ਤ੍ਰੇਲੀਆ ਆਉਣਾ
ਦਿਲ ਦੇ ਰੋਗਾਂ ਨੂੰ ਦੂਰ ਕਰਨ ਦਾ ਇਲਾਜ਼
ਦਿਲ ਦੇ ਰੋਗਾਂ ਤੋਂ ਮੁਕਤੀ ਪਾਉਣੀ ਬਹੁਤ ਜ਼ਰੂਰੀ ਹੈ। ਜਿਸ ਲਈ ਸਾਨੂੰ ਕਈ ਤਰ੍ਹਾਂ ਦੀਆਂ ਆਪਣੀਆਂ ਗਲਤ ਆਦਤਾਂ ਨੂੰ ਛੱਡਣਾ ਪਵੇਗਾ। ਰੋਜ਼ਾਨਾ ਸਵੇਰੇ ਸੈਰ ਕਰਨੀ ਪਵੇਗੀ, ਜਿਵੇਂ...
ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ
. ਆਪਣੀ ਖੁਰਾਕ ਦਾ ਧਿਆਨ ਰੱਖੋ
. ਰੋਜ਼ਾਨਾ ਕਸਰਤ ਕਰੋ
. ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਦਾ ਘੱਟ ਇਸਤੇਮਾਲ ਕਰੋ
. ਸਹੀ ਸਮੇਂ ਡਾਕਟਰ ਨਾਲ ਸੰਪਰਕ ਕਰੋ
. ਨਮਕ ਅਤੇ ਪਾਣੀ ਦੀ ਮਾਤਰਾ ਘੱਟ ਕਰੋ
ਨੋਟ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ, ਦੇ ਬਾਰੇ ਕੁਮੈਂਟ ਕਰਕੇ ਦਿਓ ਜਵਾਬ
ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਇਹ ਫ਼ਲ, ਕਬਜ਼ ਤੋਂ ਇਲਾਵਾ ਢਿੱਡ ਦੀਆਂ ਕਈ ਸਮੱਸਿਆਵਾਂ ਹੋਣਗੀਆਂ ਦੂਰ
NEXT STORY