ਜਲੰਧਰ (ਬਿਊਰੋ) - ਹਰੀ ਇਲਾਇਚੀ ਦੇਖਣ 'ਚ ਜਿੰਨੀ ਛੋਟੀ ਹੁੰਦੀ ਹੈ, ਉਸ ਦੇ ਗੁਣ ਵੀ ਜ਼ਿਆਦਾ ਹੁੰਦੇ ਹਨ। ਇਲਾਇਚੀ ਨੂੰ ਦਵਾਈਆਂ ਦੇ ਰੂਪ 'ਚ ਵਰਤੋਂ 'ਚ ਲਿਆਂਦਾ ਜਾਂਦਾ ਹੈ, ਕਿਉਂਕਿ ਇਸ ਨਾਲ ਬਹੁਤ ਸਾਰਿਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਰਾਤ ਦੇ ਸਮੇਂ ਇਲਾਇਚੀ ਖਾਂ ਕੇ ਸੌਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ਸੌਣ ਤੋਂ ਪਹਿਲਾਂ ਦੋ ਇਲਾਇਚੀ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਛੋਟੀ ਇਲਾਇਚੀ ਕਫ, ਖੰਘ, ਬਵਾਸੀਰ, ਕਬਜ਼, ਅਸਥਮਾ, ਦਮਾ ਆਦਿ ਬੀਮਾਰੀਆਂ ਨੂੰ ਖ਼ਤਮ ਕਰਦੀ ਹੈ। ਇਸ ਤੋਂ ਇਲਾਵਾ ਇਹ ਦਿਲ ਨੂੰ ਮਜ਼ਬੂਤ ਬਣਾਉਣ, ਤਣਾਅ, ਉਲਟੀ, ਜੀਅ ਮਚਲਾਉਣਾ, ਮੂੰਹ ਦੀ ਦੁਰਗੰਧ ਨੂੰ ਦੂਰ ਕਰਦੀ ਹੈ।
ਦੋ ਇਲਾਇਚੀਆਂ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਹੋਣਗੇ ਇਹ ਫ਼ਾਇਦੇ...
1. ਸਿਰਦਰਦ ਦੀ ਸਮੱਸਿਆ
ਸਿਰ ਦਰਦ ਹੋਣ 'ਤੇ ਛੋਟੀ ਇਲਾਇਚੀ ਦਾ ਪੇਸਟ ਬਣਾ ਕੇ ਉਸ ਨੂੰ ਮੱਥੇ 'ਤੇ ਲਾਵੋ। ਇਸ ਨਾਲ ਤਹਾਡਾ ਸਿਰ ਦਰਦ ਕੁਝ ਪੱਲ 'ਚ ਠੀਕ ਹੋ ਜਾਵੇਗਾ।
2. ਗਲੇ ਦੀ ਖਰਾਸ਼
ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਫਿਰ ਸਵੇਰ ਸਮੇਂ 1 ਇਲਾਇਚੀ ਚਬਾ ਕੇ ਖਾਣ ਮਗਰੋਂ ਕੋਸਾ ਪਾਣੀ ਪੀਓ। ਅਜਿਹਾ ਕਰਨ ਨਾਲ ਗਲੇ ਦੀ ਖਰਾਸ਼ ਅਤੇ ਬੈਠੀ ਹੋਈ ਆਵਾਜ਼ ਠੀਕ ਹੋ ਜਾਵੇਗੀ।
3. ਗਲੇ ਦੀ ਸੋਜ
ਜੇਕਰ ਤੁਹਾਨੂੰ ਗਲੇ ਦੀ ਸੋਜ ਰਹਿੰਦੀ ਹੈ ਤਾਂ ਤੁਸੀਂ ਮੂਲੀ ਦੇ ਪਾਣੀ 'ਚ ਇਲਾਇਚੀ ਪੀਸ ਕੇ ਪੀਓ। ਅਜਿਹਾ ਕਰਨ ਨਾਲ ਗਲੇ ਦੀ ਸੋਜ ਠੀਕ ਹੋ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
4. ਕਬਜ਼ ਦੀ ਸਮੱਸਿਆ
ਰਾਤ ਨੂੰ ਦੋ ਇਲਾਇਚੀ ਖਾ ਕੇ ਗਰਮ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਕਦੇ ਨਹੀਂ ਹੁੰਦੀ। ਇਸ ਨਾਲ ਪਾਚਣ ਸ਼ਕਤੀ ਅਤੇ ਪੁਰਾਣੀ ਤੋਂ ਪੁਰਾਣੀ ਕਬਜ਼ ਦੀ ਸਮੱਸਿਆ ਠੀਕ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਜਨਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
5. ਵਾਲ ਝੜਨ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਵਾਲ ਝੜਨ ਦੀ ਸਮੱਸਿਆ ਰਹਿੰਦੀ ਹੈ, ਉਹ ਲੋਕ ਇਸ ਨੁਸਖ਼ੇ ਨੂੰ ਅਪਣਾ ਸਕਦੇ ਹਨ। ਇਸ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ
6. ਖੰਘ, ਜ਼ੁਕਾਮ ਅਤੇ ਛਿੱਕਾਂ ਦੀ ਸਮੱਸਿਆ
ਜੇਕਰ ਤੁਹਾਨੂੰ ਖੰਘ ਜ਼ੁਕਾਮ ਅਤੇ ਛਿੱਕਾਂ ਆ ਰਹੀਆਂ ਹਨ ਤਾਂ 1 ਛੋਟੀ ਇਲਾਇਚੀ, 1 ਟੁਕੜਾ ਅਦਰਕ, ਲੌਂਗ ਅਤੇ 5 ਤੁਲਸੀ ਦੇ ਪੱਤੇ 1 ਗਿਲਾਸ ਪਾਣੀ 'ਚ ਉਬਾਲ ਲਓ। ਇਸ ਪਾਣੀ ਨੂੰ ਪੀਣ ਨਾਲ ਖੰਘ, ਜ਼ੁਕਾਮ ਅਤੇ ਛਿੱਕਾਂ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।
7. ਪਾਚਨ ਦੀ ਸਮੱਸਿਆ
ਪਾਚਨ ਸਬੰਧੀ ਕੋਈ ਵੀ ਸਮੱਸਿਆ ਹੋਣ 'ਤੇ ਇਲਾਇਚੀ ਅਤੇ ਕਾਲੀ ਮਿਰਚ ਨੂੰ ਘਿਓ 'ਚ ਮਿਲਾ ਕੇ ਖਾਓ। ਇਸ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਦੀ ਸੁੰਦਰਤਾ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਦੇ ਨੇ ਇਹ ਫੇਸ ਪੈਕ, ਇੰਝ ਕਰੋ ਵਰਤੋਂ
8. ਅੱਖਾਂ ਦੀ ਜਲਣ ਅਤੇ ਧੁੰਦਲਾ ਦਿਖਣਾ
ਇਲਾਇਚੀ ਦੇ ਦਾਣੇ ਅਤੇ ਸ਼ੱਕਰ ਬਰਾਬਰ ਮਾਤਰਾ 'ਚ ਪੀਸ ਲਓ। ਫਿਰ 4 ਗ੍ਰਾਮ ਚੂਰਨ ਨੂੰ ਅਰੰਡੀ ਦੇ ਚੂਰਨ ਨਾਲ ਮਿਲਾ ਕੇ ਸੇਵਨ ਕਰੋ। ਇਸ ਨਾਲ ਦਿਮਾਗ ਅਤੇ ਅੱਖਾਂ ਨੂੰ ਠੰਡਕ ਮਿਲਦੀ ਹੈ।
ਪੜ੍ਹੋ ਇਹ ਵੀ ਖ਼ਬਰ - ਮੀਂਹ ਦੇ ਮੌਸਮ ’ਚ ਜ਼ਰੂਰ ਪੀਓ ਪਪੀਤੇ ਦੇ ਪੱਤਿਆਂ ਦਾ ਜੂਸ, ਹੋਣਗੇ ਇਹ ਹੈਰਾਨੀਜਨਕ ਫ਼ਾਇਦੇ
9. ਕਿੱਲ ਮੁਹਾਸਿਆਂ ਦੀ ਸਮੱਸਿਆ
ਜੇਕਰ ਤੁਸੀਂ ਕਿੱਲ ਮੁਹਾਸਿਆਂ ਦੀ ਸਮੱਸਿਆ ਤੋਂ ਹਮੇਸ਼ਾ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਨੂੰ ਇਲਾਇਚੀ ਦੇ ਨਾਲ-ਨਾਲ ਗਰਮ ਪਾਣੀ ਪੀਣਾ ਚਾਹੀਦਾ ਹੈ। ਅਜਿਹੇ ਨੁਸਖ਼ੇ ਦੀ ਵਰਤੋਂ ਕਰਨ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।
ਲੋਹੇ ਵਰਗੀ ਮਰਦਾਨਾ ਤਾਕਤ ਪਾਉਣ ਦਾ ਦੇਸੀ ਫਾਰਮੂਲਾ
NEXT STORY