ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) : ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨਸ਼ੋਹ ਪ੍ਰਾਪਤ ਇਤਿਹਾਸਕ ਪਿੰਡ ਡਰੋਲੀ ਭਾਈ ਜੰਗ ਦਾ ਮੈਦਾਨ ਬਣ ਚੁੱਕਾ ਹੈ। ਇਸ ਪਿੰਡ ਵਿਚ ਸਰਪੰਚ ਲਈ ਉਪ ਚੋਣ ਤਹਿਤ ਵੋਟਾਂ ਪੈ ਰਹੀਆਂ ਹਨ। ਜਾਣਕਾਰੀ ਅਨੁਸਾਰ ਪਿੰਡ ਡਰੋਲੀ ਭਾਈ ਦੀ ਰਿਜ਼ਰਵ ਸਰਪੰਚੀ ਲਈ ਛੇ ਅਗਸਤ ਨੂੰ ਵੋਟਾਂ ਮੁੜ ਤੋਂ ਪੈਣੀਆਂ ਸਨ ਅਤੇ ਇਸ ਜ਼ਿਮਨੀ ਚੋਣ ਨੂੰ ਤਿੰਨੇ ਪਾਰਟੀਆਂ ਨੇ ਆਪਣੀ ਮੁੱਛ ਦਾ ਸਵਾਲ ਬਣਾ ਲਿਆ।
ਸ਼੍ਰੋਮਣੀ ਅਕਾਲੀ ਦਲ ਵਲੋਂ ਜਗਦੀਸ਼ ਸਿੰਘ, ਕਾਂਗਰਸ ਵਲੋਂ ਨਾਹਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸਹਿਯੋਗ ਨਾਲ ਸ਼ਿੰਗਾਰਾ ਸਿੰਘ ਚੋਣ ਮੈਦਾਨ ਵਿਚ ਨਿਤਰੇ ਹਨ। ਅੱਜ ਵੋਟਾਂ ਪੈਣ ਦਾ ਕੰਮ ਭਾਵੇਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਸ਼ਾਮ ਪੰਜ ਵਜੇ ਤਕ ਮੁਕੰਮਲ ਹੋ ਜਾਵੇਗਾ ਪਰ ਪੰਜ ਵਜੇ ਤਕ ਵੋਟਾਂ ਦੀ ਗਿਣਤੀ ਤੋਂ ਬਾਅਦ ਮੋਗਾ ਜ਼ਿਲੇ ਅੰਦਰ ਕਿਸੇ ਇਕ ਸਿਆਸੀ ਪਾਰਟੀ ਦਾ ਭਵਿੱਖ ਤੈਅ ਹੋਵੇਗਾ।
ਇਥੇ ਇਹ ਵੀ ਦੱਸਣ ਬਣਦਾ ਹੈ ਕਿ ਵਿਧਾਨ ਸਭਾ ਅਤੇ ਲੋਕ ਸਭਾ ਦੀ ਜ਼ਿਮਨੀ ਚੋਣਾਂ ਵਾਗ ਹਲਕਾ ਮੋਗਾ ਦੇ ਸਮੂਹ ਲੀਡਰਾਂ ਨੇ ਪਿਛਲੇ ਦਿਨਾਂ ਤੋਂ ਲਾਗਾਤਾਰ ਪਿੰਡ ਡਰੋਲੀ ਭਾਈ ਵਿਚ ਡੇਰੇ ਲਗਾਏ ਹੋਏ ਹਨ ਜਿਨ੍ਹਾਂ ਵਲੋਂ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਗਿਆ।
ਸਰਕਾਰੀ ਸਕੂਲ ਦੇ ਟੀਚਰ ਦੀ ਘਟੀਆ ਕਰਤੂਤ ਆਈ ਸਾਹਮਣੇ, ਬਿਨਾਂ ਵਜ੍ਹਾ ਵਿਦਿਆਰਥੀ ਦੀ ਕਰ ਦਿੱਤੀ ਬੇਰਹਿਮੀ ਨਾਲ ਕੁੱਟਮਾਰ
NEXT STORY