ਤਲਵੰਡੀ ਸਾਬੋ (ਵੈੱਬ ਡੈਸਕ) - ਤਲਵੰਡੀ ਸਾਬੋ ਹਲਕੇ 'ਚ ਜੀਤ ਮਹਿੰਦਰ ਸਿੰਘ ਸਿੱਧੂ ਦੀ ਝੰਡੀ ਰਹੀ ਹੈ।1995 ਤੋਂ ਲੈ ਕੇ 2017 ਤੱਕ ਹੋਈਆਂ 6 ਵਿਧਾਨ ਸਭਾ ਚੋਣਾਂ(ਇਕ ਵਾਰ ਜ਼ਿਮਨੀ ਚੋਣ) ਵਿੱਚ ਜੀਤ ਮਹਿੰਦਰ ਸਿੰਘ ਇਕ ਵਾਰ ਆਜ਼ਾਦ, ਦੋ ਵਾਰ ਕਾਂਗਰਸ ਅਤੇ ਇਕ ਵਾਰ ਅਕਾਲੀ ਦਲ ਵੱਲੋਂ ਜੇਤੂ ਰਹੇ ਹਨ ਅਤੇ 2022 ਦੀਆਂ ਚੋਣਾਂ ਵਿੱਚ ਮੁੜ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਹਨ। ਉਧਰ 2017 ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਨੇ ਚੋਣ ਜਿੱਤ ਕੇ ਅਕਾਲੀ-ਕਾਂਗਰਸੀਆਂ ਦੀ ਜਿੱਤ 'ਤੇ ਬ੍ਰੇਕ ਲਾ ਦਿੱਤੀ ਸੀ ਅਤੇ ਬਲਜਿੰਦਰ ਕੌਰ ਵੀ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਹਨ। ਕੁੱਲ ਮਿਲਾ ਤੇ ਇਸ ਹਲਕੇ ਤੋਂ ਸਿਆਸੀ ਮੁਕਾਬਲਾ ਸਖ਼ਤ ਹੋਣ ਦੀ ਉਮੀਦ ਹੈ।
1997
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੇ 36483 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਮੈਦਾਨ ’ਚ ਉਤਰੇ ਜੀਤ ਮੋਹਿੰਦਰ ਸਿੰਘ ਨੂੰ 33290 ਵੋਟਾਂ ਪ੍ਰਾਪਤ ਕਰਕੇ ਵੀ ਹਾਰ ਗਏ ਸਨ। ਹਰਮਿੰਦਰ ਸਿੰਘ ਨੇ 3193 (3.49%) ਵੋਟਾਂ ਦੇ ਫ਼ਰਕ ਨਾਲ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ।
2002
2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਟਿਕਟ ਨਾ ਮਿਲਣ ਕਰਕੇ ਜੀਤ ਮੋਹਿੰਦਰ ਸਿੰਘ ਸਿੱਧੂ ਨੇ ਆਜ਼ਾਦ ਚੋਣਾਂ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੂੰ 29879 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਦੇ ਖ਼ਿਲਾਫ ਕਾਂਗਰਸ ਪਾਰਟੀ ਦੇ ਹਰਮਿੰਦਰ ਸਿੰਘ ਜੱਸੀ ਨੂੰ 29642 ਵੋਟਾਂ ਨਾਲ ਹਾਰ ਮਿਲੀ ਸੀ। ਜੀਤ ਮੋਹਿੰਦਰ ਸਿੱਧੂ ਨੇ ਸਿਰਫ਼ 237 (0.25%) ਵੋਟਾਂ ਦੇ ਥੋੜ੍ਹੇ ਜਿਹੇ ਫਰਕ ਨਾਲ ਜਿੱਤ ਹਾਸਲ ਕਰ ਕੇ ਹਰਮਿੰਦਰ ਸਿੰਘ ਜੱਸੀ ਨੂੰ ਹਰਾ ਦਿੱਤਾ ਸੀ।
2007
2007 ’ਚ ਤਲਵੰਡੀ ਸਾਬੋ ਹਲਕੇ ਤੋਂ ਜੀਤ ਮੋਹਿੰਦਰ ਸਿੱਧੂ ਨੇ ਕਾਂਗਰਸ ਵੱਲੋਂ ਇਸ ਹਲਕੇ ਤੋਂ ਚੋਣ ਲੜੀ।ਪਿਛਲੀਆਂ ਆਜ਼ਾਦ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਇਸ ਵਾਰ ਵੀ 50012 ਵੋਟਾਂ ਨਾਲ ਜਿੱਤ ਹਾਸਲ ਕਰਕੇ ਕਾਂਗਰਸ ਦੀ ਝੋਲੀ ਇਹ ਸੀਟ ਪਾਈ ਸੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਨੂੰ ਖੜ੍ਹਾ ਕੀਤਾ ਗਿਆ ਜਿਨ੍ਹਾਂ ਨੂੰ 46222 ਵੋਟਾਂ ਨਾਲ ਹਾਰ ਮਿਲੀ ਸੀ। ਜੀਤ ਮੋਹਿੰਦਰ ਨੇ 3790 (3.46%) ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।
2012
2012 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸੀ ਉਮੀਦਵਾਰ ਜੀਤ ਮੋਹਿੰਦਰ ਸਿੰਘ ਸਿੱਧੂ ਨੇ ਮੁੜ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ 53730 ਵੋਟਾਂ ਮਿਲੀਆਂ ਸਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਰਜੀਤ ਨੂੰ ਹਰਾਇਆ ਸੀ। ਅਮਰਜੀਤ ਸਿੰਘ ਸਿੱਧੂ ਨੂੰ 45206 ਵੋਟਾਂ ਮਿਲੀਆਂ ਸਨ। ਜੀਤ ਮੋਹਿੰਦਰ ਸਿੰਘ ਨੇ 8524 (7.44%) ਵੋਟਾਂ ਦੀ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਸੀ।
2014
2014 ਵਿੱਚ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਸ਼੍ਰੋਮਣੀ ਅਕਾਲੀ ਚ ਸ਼ਾਮਲ ਹੋ ਗਏ ਜਿਸ ਕਾਰਨ ਉਨ੍ਹਾਂ ਨੂੰ ਵਿਧਾਇਕੀ ਤੋਂ ਵੀ ਅਸਤੀਫ਼ਾ ਦੇਣਾ ਪਿਆ।ਜ਼ਿਮਨੀ ਚੋਣ ਵਿੱਚ ਅਕਾਲੀ ਦਲ ਵੱਲੋਂ ਚੋਣ ਲੜੀ ਅਤੇ ਮੁੜ ਜਿੱਤ ਹਾਸਲ ਕੀਤੀ।
2017
2017 ’ਚ ਤਲਵੰਡੀ ਸਾਬੋ ਤੋਂ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ। ਆਮ ਆਦਮੀ ਪਾਰਟੀ ਵਲੋਂ ਪ੍ਰੋ. ਬਲਜਿੰਦਰ ਕੌਰ ਨੇ 54,553 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਉਮੀਦਵਾਰ ਖ਼ੁਸ਼ਬਾਜ਼ ਸਿੰਘ ਜਟਾਨਾ ਨੂੰ 35260 ਵੋਟਾਂ ਹੀ ਮਿਲੀਆਂ ਸਨ ਅਤੇ ਉਹ ਦੂਜੇ ਨੰਬਰ 'ਤੇ ਰਹੇ ਸਨ। ਜੀਤ ਮੋਹਿੰਦਰ ਸਿੰਘ ਸਿੱਧੂ ਨੇ ਇਹ ਚੋਣ ਅਕਾਲੀ ਦਲ ਵੱਲੋਂ ਲੜੀ ਪਰ ਉਨ੍ਹਾਂ ਨੂੰ 34473 ਵੋਟਾਂ ਹੀ ਮਿਲ ਸਕੀਆਂ ਜਿਸ ਕਾਰਨ ਉਹ ਤੀਸਰੇ ਨੰਬਰ ’ਤੇ ਰਹੇ।
2022 ਦੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਖ਼ੁਸ਼ਬਾਜ਼ ਸਿੰਘ ਜਟਾਣਾ, ‘ਆਪ’ ਵਲੋਂ ਬਲਜਿੰਦਰ ਕੌਰ, ਅਕਾਲੀ-ਬਸਪਾ ਵਲੋਂ ਜੀਤ ਮਹਿੰਦਰ ਸਿੰਘ ਸਿੱਧੂ, ਸੰਯੁਕਤ ਸਮਾਜ ਮੋਰਚਾ ਵਲੋਂ ਸੁਖਬੀਰ ਸਿੰਘ ਅਤੇ ਭਾਜਪਾ ਵਲੋਂ ਰਵੀਪ੍ਰੀਤ ਸਿੱਧੂ ਚੋਣ ਮੈਦਾਨ ’ਚ ਇਕ ਦੂਜੇ ਨੂੰ ਤਿੱਖੀ ਟੱਕਰ ਦਿੰਦੇ ਦਿਖਾਈ ਦੇਣਗੇ।
ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 156336 ਹੈ, ਜਿਨ੍ਹਾਂ ’ਚ 73089 ਪੁਰਸ਼, 83245 ਔਰਤਾਂ ਅਤੇ 2 ਥਰਡ ਜੈਂਡਰ ਹਨ।
ਬਠਿੰਡਾ ਦਿਹਾਤੀ ਹਲਕੇ ’ਚ ਕਿਹੜੇ ਉਮੀਦਵਾਰ ਨੂੰ ਹਾਸਲ ਹੋਵੇਗੀ ਜਿੱਤ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ
NEXT STORY