ਹੰਬੜਾ (ਮਨਜਿੰਦਰ ਚੱਕ) : ਸੂਬੇ ਅੰਦਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਅਤੇ ਅਮਨ-ਸ਼ਾਂਤੀ ਬਣਾਏ ਰੱਖਣ ਲਈ ਚੁੱਕੇ ਜਾ ਰਹੇ ਸਖ਼ਤ ਕਦਮਾਂ 'ਤੇ ਚੱਲਦਿਆਂ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੀ ਪਾਲਣਾ ਕਰਵਾਏ ਜਾਣ ਲਈ ਪੁਲਸ ਪ੍ਰਸ਼ਾਸਨ ਸਖ਼ਤ ਦਿਖਾਈ ਦੇ ਰਿਹਾ ਹੈ। ਪੁਲਸ ਥਾਣਾ ਲਾਡੋਵਾਲ ਦੇ ਮੁੱਖ ਅਫ਼ਸਰ ਵੀਰਇੰਦਰ ਸਿੰਘ ਵੱਲੋਂ ਪੁਲਸ ਚੌਕੀ ਹੰਬੜਾਂ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਆਖਿਆ ਕਿ ਜਿਨ੍ਹਾਂ ਲੋਕਾਂ ਵੱਲੋਂ ਲਾਇਸੈਂਸੀ ਅਸਲਾ ਰੱਖਿਆ ਹੋਇਆ ਹੈ, ਉਹ ਆਪਣਾ ਅਸਲਾ ਥਾਣੇ ਵਿਚ ਜਮ੍ਹਾਂ ਕਰਵਾਉਣ ਲਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਗੇ ਆਉਣ।
ਉਨ੍ਹਾਂ ਅਸਲਾ ਥਾਣੇ ’ਚ ਜਮ੍ਹਾਂ ਨਾ ਕਰਵਾਏ ਜਾਣ ਵਾਲਿਆਂ ਨੂੰ ਆਖ਼ਰੀ ਵਰਨਿੰਗ ਦਿੰਦਿਆਂ ਆਖਿਆ ਕਿ ਪੁਲਸ ਥਾਣਾ ਲਾਡੋਵਾਲ ਅਤੇ ਪੁਲਸ ਚੌਂਕੀ ਹੰਬੜਾ ਅਧੀਨ ਪੈਂਦੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਜੇਕਰ ਇਕ ਦੋ ਦਿਨਾਂ ਦੇ ਅੰਦਰ-ਅੰਦਰ ਅਸਲਾ ਥਾਣੇ ’ਚ ਜਮ੍ਹਾਂ ਨਾ ਕਰਵਾਇਆ ਤਾਂ ਉਨ੍ਹਾਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡਾਂ ਦੇ ਲੋਕ ਸਵੇਰ ਸਮੇਂ ਤੋਂ ਸ਼ਾਮ ਤੱਕ ਆਪਣਾ ਅਸਲਾ ਥਾਣ ’ਚ ਆ ਕੇ ਜਮ੍ਹਾਂ ਕਰਵਾ ਸਕਦੇ ਹਨ, ਉਨ੍ਹਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਸਮੇਂ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਐੱਸ. ਐੱਚ. ਓ. ਵੀਰਇੰਦਰ ਸਿੰਘ ਨੇ ਗਲਤ ਅਨੁਸਰਾਂ ਨੂੰ ਵੀ ਸਖ਼ਤ ਤਾੜਨਾ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਇਲਾਕੇ ’ਚ ਸਿਰ ਨਹੀਂ ਚੁੱਕਣਾ ਦਿੱਤਾ ਜਾਵੇਗਾ ਤੇ ਗਲਤ ਅਨਸਰਾਂ ਵਿੱਰੁਧ ਪੁਲਸ ਸਖ਼ਤ ਕਰਵਾਈ ਕਰੇਗੀ। ਇਸ ਸਮੇਂ ਉਨ੍ਹਾਂ ਪੁਲਸ ਚੌਂਕੀ ਹੰਬੜਾਂ ’ਚ ਬਕਾਇਆ ਪਈਆਂ ਸ਼ਿਕਾਇਤਾਂ ਨੂੰ ਵੀ ਜਲਦੀ ਹੱਲ ਕੀਤੇ ਜਾਣ ਦੇ ਨਾਲ-ਨਾਲ ਪੁਲਸ ਨਾਕੇ ਲਾ ਕੇ ਗਲਤ ਅਨੁਸਰਾਂ ਖ਼ਿਲਾਫ਼ ਸਖ਼ਤੀ ਵਰਤੇ ਜਾਣ ਦੇ ਨਿਰਦੇਸ਼ ਵੀ ਜਾਰੀ ਕੀਤੇ। ਇਸ ਸਮੇਂ ਚੌਕੀ ਹੰਬੜਾਂ ਦੇ ਸਮੂਹ ਪੁਲਸ ਮੁਲਾਜ਼ਮ ਵੀ ਹਾਜ਼ਰ ਸਨ।
ਫ਼ਿਰ ਵਧਣ ਲੱਗੀ ਕੋਰੋਨਾ ਦੀ ਦਹਿਸ਼ਤ! ਜਲੰਧਰ 'ਚ ਇਕ ਮਰੀਜ਼ ਨੇ ਤੋੜਿਆ ਦਮ
NEXT STORY