ਲੁਧਿਆਣਾ (ਰਾਜ): ਅੱਜ ਚੋਣ ਨਾਮਜ਼ਦਗੀਆਂ ਲਈ ਆਖ਼ਰੀ ਦਿਨ ਹੈ। ਇਸ ਤਹਿਤ ਲੁਧਿਆਣਾ ਵਿਚ ਇਕ ਉਮੀਦਵਾਰ ਆਪਣੇ ਪਤੀ ਦੇ ਨਾਲ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੋਂ ਪਹਿਲਾਂ ਗੁਰੂਘਰ ਨਤਮਸਤਕ ਹੋਣ ਲਈ ਜਾ ਰਹੇ ਸਨ, ਪਰ ਅਚਾਨਕ ਕੁਝ ਮੁਲਜ਼ਮਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਤੇ ਬਰਛੀ ਨਾਲ ਗੱਡੀ ਦਾ ਸ਼ੀਸ਼ਾ ਤੋੜ ਕੇ ਮੋਬਾਈਲ ਫ਼ੋਨ ਤੇ ਆਸਟ੍ਰੇਲੀਅਨ ਡਾਲਰ ਲੁੱਟ ਕੇ ਲੈ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਇਨੋਵਾ ਕਾਰ ਵਿਚ ਸਵਾਰ ਹੋ ਕੇ ਪਤਨੀ ਮਨਦੀਪ ਕੌਰ ਦੇ ਬਲਾਕ ਸੰਮਤੀ ਨਾਮਜ਼ਦਗੀ ਪੱਤ ਦਾਖ਼ਲ ਕਰਨ ਤੋਂ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਜਾ ਰਹੇ ਸਨ। ਇਸੇ ਦੌਰਾਨ ਰਾਹ ਵਿਚ ਮੁਲਜ਼ਮਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ। ਮੁਲਜ਼ਮਾਂ ਨੇ ਬਰਛੀ ਨਾਲ ਕਾਰ ਦੇ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜ ਦਿੱਤਾ ਤੇ ਉਨ੍ਹਾਂ ਤੋਂ ਮੋਬਾਈਲ ਫ਼ੋਨ ਖੋਹ ਲਿਆ, ਜਿਸ ਦੇ ਕਵਰ ਵਿਚ ਆਸਟ੍ਰੇਲੀਅਨ ਡਾਲਰ ਵੀ ਸਨ।
ਉਸ ਨੇ ਦੱਸਿਆ ਕਿ ਵਿਰੋਧ ਕਰਨ 'ਤੇ ਹਮਲਾਵਰਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਡਰ ਦੇ ਮਾਹੌਲ ਵਿਚ ਪੀੜਥ ਕਿਸੇ ਤਰ੍ਹਾਂ ਗੱਡੀ ਭਜਾ ਕੇ ਉੱਥੋਂ ਨਿਕਲੇ ਤੇ ਮਾਮਲੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਥਾਣਾ ਫ਼ੋਕਲ ਪੁਆਇੰਟ ਦੀ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ।
ਪੰਜਾਬ ’ਚ ਹਾਵੀ ਇਸ਼ਤਿਹਾਰ ਮਾਫ਼ੀਆ ਨੇ 2018 ਦੀ ਐਡਵਰਟਾਈਜ਼ਮੈਂਟ ਪਾਲਿਸੀ ਨੂੰ ਕੀਤਾ ਹਾਈਜੈਕ
NEXT STORY