ਗੁਰੂਹਰਸਹਾਏ (ਮਨਜੀਤ/ਆਵਲਾ): ਨਗਰ ਕੌਂਸਲ ਗੁਰੂਹਰਸਹਾਏ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਹੈ। ਚੋਣ ਨਤੀਜਿਆਂ ਅਨੁਸਾਰ ਕਾਂਗਰਸ ਦੇ 13 ਉਮੀਦਵਾਰ ਜੇਤੂ ਰਹੇ, ਜਿਸ ਨਾਲ ਨਗਰ ਕੌਂਸਲ 'ਤੇ ਕਾਂਗਰਸ ਦਾ ਸਪੱਸ਼ਟ ਕਬਜ਼ਾ ਹੋ ਗਿਆ ਹੈ। ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ 2 ਉਮੀਦਵਾਰ ਜਿੱਤਣ ਵਿਚ ਕਾਮਯਾਬ ਰਹੇ। ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਖਾਤਾ ਵੀ ਨਹੀਂ ਖੋਲ੍ਹ ਸਕੇ।
ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਵਰਕਰਾਂ ਨੇ ਢੋਲ-ਨਗਾੜਿਆਂ ਅਤੇ ਮਿਠਾਈਆਂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ। ਕਾਂਗਰਸ ਪਾਰਟੀ ਆਗੂਆਂ ਨੇ ਇਸ ਜਿੱਤ ਦਾ ਸਿਹਰਾ ਗੁਰੂਹਰਸਹਾਏ ਦੇ ਵੋਟਰਾਂ ਨੂੰ ਦਿੰਦਿਆਂ ਕਿਹਾ ਕਿ ਲੋਕਾਂ ਨੇ ਵਿਕਾਸ ਅਤੇ ਭਰੋਸੇ ਦੀ ਰਾਜਨੀਤੀ ਨੂੰ ਆਪਣਾ ਸਮਰਥਨ ਦਿੱਤਾ ਹੈ। ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਦੇ ਹੱਕ ਵਿਚ ਦਿੱਤੇ ਫ਼ਤਵੇ ਲਈ ਉਹ ਸਾਰੇ ਵੋਟਰਾਂ ਦੇ ਸ਼ੁਕਰਗੁਜ਼ਾਰ ਹਨ। ਉਨ੍ਹਾਂ ਕਿਹਾ ਕਿ ਉਹ ਸਾਰੀ ਉਮਰ ਸ਼ਹਿਰ ਵਾਸੀਆਂ ਦਾ ਕਰਜ਼ਾ ਨਹੀਂ ਦੇ ਸਕਦੇ।
ਅੱਜ ਦੇ ਨਤੀਜਿਆਂ ਵਿਚ ਕਾਂਗਰਸ ਉਮੀਦਵਾਰ ਮਹਿੰਦਰ ਕੌਰ, ਰਜਿੰਦਰ ਕੁਮਾਰ, ਗੁਰਮੀਤ ਕੌਰ, ਵਿਕਟਰ ਜੋਨ, ਕਿਰਨ ਬਾਲਾ, ਏਕਤਾ ਰਾਣੀ, ਸੋਨੂ ਕੁਮਾਰ, ਚੰਦਰ ਰੇਖਾ, ਸੁਸ਼ਮਾ ਰਾਣੀ, ਬ੍ਰਿਜ ਭੂਸ਼ਨ ਸ਼ਰਮਾ, ਸੁਨੀਤਾ ਰਾਣੀ, ਹਰਮੀਤ ਸਿੰਘ, ਸੋਹਨ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਵਿੰਦਰ ਕੁਮਾਰ ਤੇ ਰਾਜਵਿੰਦਰ ਸਿੰਘ ਜੇਤੂ ਰਹੇ।
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ, ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ ਤੋਂ ਲਿਆ ਆਸ਼ੀਰਵਾਦ
NEXT STORY