ਬੁਢਲਾਡਾ (ਮਨਜੀਤ) : ਪੰਜਾਬ ਚੋਣਾਂ ਨੂੰ ਮੁੱਖ ਰੱਖਦਿਆਂ ਜ਼ਿਲਾ ਪੁਲਸ ਮੁਖੀ ਮਾਨਸਾ ਵਿਵੇਕ ਸੋਨੀ ਆਈ.ਪੀ.ਐੱਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਜਿਸ ਤਹਿਤ ਵਿਧਾਨ ਸਭਾ ਹਲਕਾ ਬੁਢਲਾਡਾ ਦੀਆਂ ਹੱਦਾਂ 'ਤੇ ਸੀ.ਆਰ.ਪੀ.ਐੱਫ ਜਵਾਨਾਂ ਵੱਲੋਂ ਪੱਕੇ ਤੌਰ 'ਤੇ ਮੋਰਚਾਬੰਦੀ ਕੀਤੀ ਗਈ ਹੈ। ਪੰਜਾਬ ਪੁਲਸ ਸਮੇਤ ਬੈਰੀਕੇਡ ਲਗਾ ਕੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੁਲਸ ਅਧਿਕਾਰੀਆਂ ਵੱਲੋਂ ਆਉਣ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਸੰਬੰਧੀ ਥਾਣਾ ਸਿਟੀ ਬੁਢਲਾਡਾ ਦੇ ਮੁਖੀ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਚੋਣਾਂ ਨੂੰ ਮੁੱਖ ਰੱਖਦਿਆਂ ਜ਼ਿਲਾ ਪੁਲਸ ਮੁਖੀ ਵਿਵੇਕ ਸੋਨੀ ਦੀਆਂ ਹਦਾਇਤਾਂ 'ਤੇ ਨਾਕਾਬੰਦੀ ਕੀਤੀ ਗਈ ਹੈ ਤਾਂ ਕਿ ਕੋਈ ਮਾੜਾ ਅਨਸਰ ਸ਼ਰਾਰਤ ਨਾ ਕਰ ਸਕੇ।
ਉਨ੍ਹਾਂ ਦੱਸਿਆ ਕਿ ਮੇਨ ਨਾਕਿਆ 'ਤੇ ਸੀ.ਸੀ.ਟੀ.ਵੀ ਕੈਮਰੇ ਖੁਫੀਆ ਤੌਰ 'ਤੇ ਲਗਾਏ ਹਨ ਤਾਂ ਕਿ ਪੁਲਸ ਮੁਲਾਜ਼ਮਾਂ ਅਤੇ ਆਉਣ ਜਾਣ ਵਾਲਿਆਂ ਉਪਰ ਵੀ ਨਿਗਰਾਨੀ ਕੀਤੀ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਕਿ ਅਮਨ ਸਾਂਤੀ ਨੂੰ ਬਹਾਲ ਰੱਖਦਿਆ ਬਿਨਾਂ ਡਰ ਤੋਂ ਚੋਣਾਂ ਹੋ ਸਕਣ।
ਧੁੰਦ ਤੇ ਆਸਮਾਨ 'ਚ ਛਾਏ ਬੱਦਲਾਂ ਨੇ ਵਧਾਇਆ ਠੰਡ ਦਾ ਕਹਿਰ (ਤਸਵੀਰਾਂ)
NEXT STORY