ਮੋਹਾਲੀ (ਪਰਦੀਪ) : ਮੋਹਾਲੀ ਜ਼ਿਲ੍ਹੇ 'ਚ ਕੋਵਿਡ-19 ਵਿਚ ਹੋਏ ਵਾਧੇ ਨੂੰ ਦੇਖਦਿਆਂ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਚੋਣਵੇਂ ਆਪਰੇਸ਼ਨ ਮੁੜ ਬੰਦ ਹੋ ਸਕਦੇ ਹਨ। ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਅਗਲੇ ਹੁਕਮਾਂ ਤੱਕ ਚੋਣਵੀਂਆਂ ਸਰਜਰੀਆਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਲੋੜੀਂਦੇ ਸਰੋਤ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਲਾਉਣ ਸਬੰਧੀ ਵੀ ਕਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਮੇਂ ਤੋਂ ਪਹਿਲਾਂ ਸ਼ੁਰੂ ਹੋਈਆਂ 'ਚੋਣ ਸਰਗਰਮੀਆਂ', ਪੰਜਾਬ ਭਾਜਪਾ ਨੂੰ ਚਮਤਕਾਰ ਦੀ ਉਮੀਦ
ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਐੱਲ-2, ਐੱਲ-3 ਹਸਪਤਾਲ ਜ਼ਿਲ੍ਹਾ ਨੋਡਲ ਅਫ਼ਸਰਾਂ ਨੂੰ ਆਪਣੇ ਬੈੱਡਾਂ (ਆਈ. ਸੀ. ਯੂ. ਸਮੇਤ)/ਵੈਂਟੀਲੇਟਰਾਂ ਦੀ ਸੂਚੀ ਮੁਹੱਈਆ ਕਰਵਾਉਣਗੇ ਅਤੇ ਰੋਜ਼ਾਨਾ ਖ਼ਾਲੀ ਬੈੱਡਾਂ ਅਤੇ ਮਰੀਜ਼ਾਂ ਵੱਲੋਂ ਵਰਤੇ ਜਾ ਰਹੇ ਬੈੱਡਾਂ ਬਾਰੇ ਜਾਣਕਾਰੀ ਦੇਣਗੇ। ਦਿਆਲਨ ਨੇ ਕਿਹਾ ਕਿ ਜ਼ਿਲ੍ਹੇ ਵਿਚ ਨਿੱਜੀ ਸਿਹਤ ਬੁਨਿਆਦੀ ਢਾਂਚਾ ਬਹੁਤ ਮਜ਼ਬੂਤ ਹੈ, ਜਿਸ ਨੇ ਮਹਾਮਾਰੀ ਦੌਰਾਨ ਮਰੀਜ਼ਾਂ ਦੇ ਇਲਾਜ ਲਈ ਜਨਤਕ ਸਹੂਲਤਾਂ ਦੀ ਪੂਰਤੀ ਲਈ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ : ਪਤੀ ਦੀ ਗੈਰ ਹਾਜ਼ਰੀ 'ਚ ਜੇਠ ਦਾ ਖ਼ੌਫਨਾਕ ਕਾਰਾ, ਭਰਜਾਈ 'ਤੇ ਤੇਲ ਛਿੜਕ ਕੇ ਲਾਈ ਅੱਗ
ਉਨ੍ਹਾਂ ਕਿਹਾ ਕਿ ਮਨੁੱਖੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਅਤੇ ਕੋਵਿਡ ਨਾਲ ਹੋਣ ਵਾਲੀ ਮੌਤ ਦਰ (ਸੀ. ਐੱਫ. ਆਰ.) ਨੂੰ ਘੱਟ ਤੋਂ ਘੱਟ ਰੱਖਣ ਲਈ ਬੀਮਾਰੀ ਦੀ ਰੋਕਥਾਮ ਅਤੇ ਇਲਾਜ ਸਬੰਧੀ ਰਣਨੀਤੀਆਂ ਬਣਾਉਣ ਲਈ ਕਦਮ ਚੁੱਕਣੇ ਜ਼ਰੂਰੀ ਹਨ। ਜ਼ਿਕਰਯੋਗ ਹੈ ਕਿ ਕੋਵਿਡ-19 ਮਾਮਲਿਆਂ ਵਿਚ ਹੋ ਰਹੇ ਵਾਧੇ ਨੂੰ ਵੇਖਦਿਆਂ ਰਾਤ ਨੂੰ ਕਰਫ਼ਿਊ ਲਾਗੂ ਕੀਤਾ ਗਿਆ ਹੈ ਅਤੇ 6 ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ, ਜਿਨ੍ਹਾਂ ਵਿਚ ਸ਼ਿਵਾਲਿਕ ਵਿਹਾਰ ਅਤੇ ਜ਼ੀਰਕਪੁਰ ਵਿਖੇ 1, ਫ਼ੇਜ਼-10 ਮੋਹਾਲੀ ਵਿਚ ਦੋ ਅਤੇ ਲਾਲੜੂ ਦੇ ਪਿੰਡ ਧਰਮਗੜ੍ਹ, ਨੈਸ਼ਨਲ ਡੈਂਟਲ ਕਾਲਜ ਡੇਰਾਬੱਸੀ ਅਤੇ ਵਿਕਾਸ ਨਗਰ, ਨਵਾਂਗਰਾਓਂ ਵਿਖੇ ਇਕ-ਇਕ ਸ਼ਾਮਲ ਹੈ।
ਨੋਟ : ਪੰਜਾਬ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਬਾਰੇ ਦਿਓ ਆਪਣੀ ਰਾਏ
ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਮੁਕੰਮਲ : ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ
NEXT STORY