ਖਰੜ (ਅਮਰਦੀਪ) : ਸਵਾੜਾ ’ਚ ਅਚਾਨਕ ਬਿਜਲੀ ਦੀ ਵੋਲਟੇਜ ਵੱਧ ਜਾਣ ਕਾਰਨ ਕਈ ਘਰਾਂ ’ਚ ਬਿਜਲੀ ਉਪਕਰਣ ਸੜ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਸਾਬਕਾ ਸਰਪੰਚ ਹਰਪ੍ਰੀਤ ਸਿੰਘ ਸਵਾੜਾ ਨੇ ਦੱਸਿਆ ਕਿ ਵੋਲਟੇਜ ਦੇ ਤੇਜ਼ ਉਤਾਰ-ਚੜ੍ਹਾਅ ਕਾਰਨ ਲੋਕਾਂ ਦੇ ਐੱਲ. ਸੀ. ਡੀ. ਟੀ. ਵੀ. ਅਤੇ ਹੋਰ ਇਲੈਕਟ੍ਰਾਨਿਕ ਸਮਾਨ ਨੁਕਸਾਨੇ ਗਏ। ਇਸ ਘਟਨਾ ਨਾਲ ਪਿੰਡ ਵਾਸੀਆਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ।
ਵਾਸੀਆਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਾਅ ਲਈ ਯੋਗ ਕਦਮ ਚੁੱਕੇ ਜਾਣ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਾਮਲੇ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਨਿੱਕੇ ਜਿਹੇ ਪਿੰਡ ਮੱਲਕੇ ਦੀ ਧੀ ਨੇ ਕੈਨੇਡਾ 'ਚ ਹਾਸਲ ਕੀਤਾ ਵੱਡਾ ਮੁਕਾਮ, ਪੁਲਸ 'ਚ ਲੱਗੀ ਅਫ਼ਸਰ
NEXT STORY